ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ ''ਚ ਨਹੀਂ ਮਿਲੇ ਕਮਰੇ, ਸੜਕ ''ਤੇ ਖੱਜਲ ਹੋਏ ਖਿਡਾਰੀ

Thursday, Feb 12, 2026 - 06:20 PM (IST)

ਮੈਚ ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ ''ਚ ਨਹੀਂ ਮਿਲੇ ਕਮਰੇ, ਸੜਕ ''ਤੇ ਖੱਜਲ ਹੋਏ ਖਿਡਾਰੀ

ਸਪੋਰਟਸ ਡੈਸਕ- ਪਾਕਿਸਤਾਨ ਦੀ ਰਾਸ਼ਟਰੀ ਖੇਡ ਹਾਕੀ ਅਤੇ ਇਸ ਦੇ ਖਿਡਾਰੀਆਂ ਦੀ ਹਾਲਤ ਅੱਜਕਲ ਬੇਹੱਦ ਤਰਸਯੋਗ ਬਣੀ ਹੋਈ ਹੈ। ਪਾਕਿਸਤਾਨ ਹਾਕੀ ਫੈਡਰੇਸ਼ਨ (PHF) ਦੀ ਨਾਲਾਇਕੀ ਅਤੇ ਪੈਸੇ ਦੀ ਕਮੀ ਕਾਰਨ ਆਸਟ੍ਰੇਲੀਆ ਦੇ ਕੈਨਬਰਾ ਪਹੁੰਚੀ ਪਾਕਿਸਤਾਨੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਕਈ ਘੰਟੇ ਸੜਕ 'ਤੇ ਗੁਜ਼ਾਰਨੇ ਪਏ। ਇਹ ਸ਼ਰਮਨਾਕ ਸਥਿਤੀ ਉਦੋਂ ਪੈਦਾ ਹੋਈ ਜਦੋਂ ਫੈਡਰੇਸ਼ਨ ਵੱਲੋਂ ਹੋਟਲ ਦੇ ਬਿੱਲ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਹੋਟਲ ਪ੍ਰਬੰਧਕਾਂ ਨੇ ਬੁਕਿੰਗ ਰੱਦ ਕਰ ਦਿੱਤੀ।

ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਕੈਨਬਰਾ ਦੇ ਇੱਕ ਚਾਰ ਸਿਤਾਰਾ ਹੋਟਲ ਵਿੱਚ ਉਨ੍ਹਾਂ ਦੇ ਰਹਿਣ ਦਾ ਸਾਰਾ ਪ੍ਰਬੰਧ ਪਾਕਿਸਤਾਨ ਸਪੋਰਟਸ ਬੋਰਡ ਅਤੇ PHF ਵੱਲੋਂ ਕਰ ਦਿੱਤਾ ਗਿਆ ਹੈ। ਪਰ ਜਦੋਂ ਟੀਮ ਲਾਹੌਰ ਤੋਂ ਲੰਬਾ ਸਫ਼ਰ ਤੈਅ ਕਰਕੇ ਉੱਥੇ ਪਹੁੰਚੀ, ਤਾਂ ਹੋਟਲ ਵਿੱਚ ਕੋਈ ਬੁਕਿੰਗ ਹੀ ਨਹੀਂ ਸੀ। ਮੁੱਖ ਕੋਚ ਤਾਹਿਰ ਜ਼ਮਾਨ ਨੇ ਪਾਕਿਸਤਾਨ ਵਿੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮੇਂ ਦੇ ਅੰਤਰ (Time Zone) ਕਾਰਨ ਕੋਈ ਗੱਲਬਾਤ ਨਹੀਂ ਹੋ ਸਕੀ, ਜਿਸ ਕਾਰਨ ਥੱਕੇ-ਹਾਰੇ ਖਿਡਾਰੀਆਂ ਕੋਲ ਸੜਕ 'ਤੇ ਬੈਠਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।

ਇਹ ਵੀ ਪੜ੍ਹੋ- ਟੀਮ ਇੰਡੀਆ ਦੇ ਨੈਟ ਸੈਸ਼ਨ ਤੋਂ ਆਈ BAD News! ਹੁਣ ਇਹ ਧਾਕੜ ਖਿਡਾਰੀ ਹੋਇਆ ਜ਼ਖ਼ਮੀ

ਇੱਕ ਕਮਰੇ ਵਿੱਚ 3-3 ਖਿਡਾਰੀ ਸੌਣ ਲਈ ਮਜਬੂਰ 

ਕਈ ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਹੋਟਲ ਪ੍ਰਬੰਧਕਾਂ ਨੇ ਕੁਝ ਕਮਰੇ ਮੁਹੱਈਆ ਕਰਵਾਏ, ਜਿੱਥੇ ਇੱਕ-ਇੱਕ ਕਮਰੇ ਵਿੱਚ ਦੋ-ਦੋ, ਤਿੰਨ-ਤਿੰਨ ਖਿਡਾਰੀਆਂ ਨੂੰ ਰਹਿਣਾ ਪਿਆ। ਇਸ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਦਾ ਅਸਰ ਖੇਡ 'ਤੇ ਵੀ ਦੇਖਣ ਨੂੰ ਮਿਲਿਆ। ਅਗਲੇ ਹੀ ਦਿਨ ਆਸਟ੍ਰੇਲੀਆ ਵਿਰੁੱਧ ਹੋਏ ਮੈਚ ਵਿੱਚ ਪਾਕਿਸਤਾਨ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਪਾਕਿਸਤਾਨ ਪ੍ਰੋ ਲੀਗ ਦੇ ਆਪਣੇ ਸਾਰੇ 6 ਮੈਚ ਹਾਰ ਚੁੱਕਾ ਹੈ।

ਟੀਮ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਇਸ ਸਮੇਂ ਬਿਨਾਂ ਮੈਨੇਜਰ ਦੇ ਟੂਰ 'ਤੇ ਹੈ। ਪੁਰਾਣੇ ਮੈਨੇਜਰ ਅੰਜੁਮ ਸਈਦ ਨੂੰ ਫਲਾਈਟ ਵਿੱਚ ਸਿਗਰਟ ਪੀਣ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਝਗੜਾ ਕਰਨ ਦੇ ਦੋਸ਼ ਵਿੱਚ ਕੱਢ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਅਰਜਨਟੀਨਾ ਵਿੱਚ ਹੋਏ ਮੈਚਾਂ ਦੌਰਾਨ ਵੀ ਖਿਡਾਰੀਆਂ ਨੂੰ ਰੋਜ਼ਾਨਾ ਭੱਤੇ ਨਹੀਂ ਮਿਲੇ ਸਨ, ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ੀ ਧਰਤੀ 'ਤੇ ਪੈਸਿਆਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਕੈਨਬਰਾ ਵਿੱਚ ਮੌਜੂਦ ਕੁਝ ਸਥਾਨਕ ਪਾਕਿਸਤਾਨੀ ਲੋਕਾਂ ਨੇ ਅੱਗੇ ਆ ਕੇ ਖਿਡਾਰੀਆਂ ਦੀ ਮਦਦ ਕੀਤੀ।

ਇਹ ਵੀ ਪੜ੍ਹੋ- 24 ਘੰਟਿਆਂ 'ਚ 4 ਸਟਾਰ ਖਿਡਾਰੀ T20 ਵਿਸ਼ਵ ਕੱਪ 'ਚੋਂ ਬਾਹਰ, ਹੁਣ ਇਸ ਟੀਮ ਨੂੰ ਲੱਗਾ ਝਟਕਾ


author

Rakesh

Content Editor

Related News