ਪੰਤ ਨੂੰ ਆਪਣੀ ਖੇਡ ’ਚ ਸੁਧਾਰ ਕਰਨ ਦੀ ਲੋੜ : ਸਹਿਵਾਗ

08/26/2019 10:10:14 PM

ਨਵੀਂ ਦਿੱਲੀ— ਰਿਸ਼ਭ ਪੰਤ ਨੂੰ ਜ਼ਿਆਦਾਤਰ ਆਪਣੀਆਂ ਖਰਾਬ ਸ਼ਾਟਾਂ ਦੀ ਚੋਣ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਤੇ ਵਰਿੰਦਰ ਸਹਿਵਾਗ ਨੇ ਸੋਮਵਾਰ ਉਮੀਦ ਜਤਾਈ ਕਿ ਇਹ ਵਿਕਟਕੀਪਰ ਬੱਲੇਬਾਜ਼ ‘ਆਪਣੀ ਖੇਡ ਨੂੰ ਬਿਹਤਰ ਕਰਨ’ ਦੀ ਕੋਸ਼ਿਸ਼ ਕਰੇਗਾ ਤੇ ਟੀਮ ਮੈਨੇਜਮੈਂਟ ਦੇ ਭਰੋਸੇ ’ਤੇ ਖਰਾ ਉਤਰੇਗਾ। 21 ਸਾਲਾ ਪੰਤ ਨੂੰ ਸਾਰੇ ਸਵਰੂਪਾਂ ਵਿਚ ਮਹਿੰਦਰ ਸਿੰਘ ਧੋਨੀ ਦੇ ਉੱਤਰਾਧਿਕਾਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਪਰ ਅਹਿਮ ਪਲਾਂ ’ਤੇ ਖਰਾਬ ਸ਼ਾਟ ਚੋਣ ਕਾਰਣ ਉਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਵੈਸਟਇੰਡੀਜ਼ ਵਿਰੁੱਧ ਮੌਜੂਦਾ ਦੌਰੇ ’ਤੇ ਅਜਿਹਾ ਕਈ ਵਾਰ ਹੋਇਆ ਹੈ।


Gurdeep Singh

Content Editor

Related News