ਮਹਾਮਾਰੀ ਨਾਲ ਮੇਰੀ ਓਲੰਪਿਕ ਦੀ ਤਿਆਰੀ ਪ੍ਰਭਾਵਿਤ ਨਹੀਂ ਹੋਈ : ਸਿੰਧੂ

Thursday, Jul 15, 2021 - 05:28 PM (IST)

ਨਵੀਂ ਦਿੱਲੀ (ਏਜੰਸੀ) : ਵਿਸ਼ਵ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਮਿਲੇ ਬਰੇਕ ਨੇ ਅਸਲ ਵਿਚ ਉਨ੍ਹਾਂ ਨੂੰ ਬਿਹਤਰ ਖਿਡਾਰੀ ਬਣਾਇਆ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਪਣੀ ਤਕਨੀਕ ਅਤੇ ਹੁਨਰ ’ਤੇ ਕੰਮ ਕਰਨ ਦਾ ਵਾਧੂ ਸਮਾਂ ਮਿਲਿਆ। ਮਹਾਮਾਰੀ ਕਾਰਨ ਪਿਛਲੇ ਸਾਲ 2016 ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਸਿੰਧੂ ਦੀ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਪ੍ਰਭਾਵਿਤ ਹੋਈਆਂ ਸਨ ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਫ਼ਾਇਦਾ ਹੋਇਆ।

ਇਹ ਵੀ ਪੜ੍ਹੋ: ਯੂਰੋ ਕੱਪ 2020 ਦਾ ਮੈਚ ਦੇਖਣ ਗਏ ਰਿਸ਼ਭ ਪੰਤ ਹੋਏ ਕੋਰੋਨਾ ਪਾਜ਼ੇਟਿਵ

ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਨੇ ਵਰਚੁਅਲ ਗੱਲਬਾਤ ਦੌਰਾਨ ਕਿਹਾ, ‘ਮੈਨੂੰ ਲੱਗਦਾ ਹੈ ਕਿ ਮਹਾਮਾਰੀ ਦੌਰਾਨ ਬਰੇਕ ਉਪਯੋਗੀ ਸੀ, ਕਿਉਂਕਿ ਮੈਨੂੰ ਜ਼ਿਆਦਾ ਸਿੱਖਣ ਅਤੇ ਆਪਣੀ ਤਕਨੀਕ ਅਤੇ ਹੁਨਰ ’ਤੇ ਧਿਆਨ ਦੇਣ ਦਾ ਮੌਕਾ ਮਿਲਿਆ। ਇਸ ਲਈ ਮੈਂ ਕਹਾਂਗੀ ਕਿ ਇਸ ਤੋਂ ਮਦਦ ਮਿਲੀ।’ ਉਨ੍ਹਾਂ ਕਿਹਾ, ‘ਇਸ ਨਾਲ ਮੇਰੀ ਓਲੰਪਿਕ ਦੀ ਤਿਆਰੀ ਜ਼ਿਆਦਾ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਨੂੰ ਵਾਧੂ ਸਮਾਂ ਮਿਲਿਆ।’ ਸਿੰਧੂ ਨੇ ਕਿਹਾ, ‘ਸਾਡੇ ਕੋਲ ਸਿਖਲਾਈ ਦਾ ਸਮਾਂ ਨਹੀਂ ਹੁੰਦਾ, ਇਸ ਲਈ ਮੈਨੂੰ ਲੱਗਦਾ ਹੈ ਕਿ ਪਹਿਲੀ ਵਾਰ ਸਾਨੂੰ ਅਸਲ ਵਿਚ ਟਰੇਨਿੰਗ ਦਾ ਵਾਧੂ ਸਮਾਂ ਅਤੇ ਓਲੰਪਿਕ ਲਈ ਤਿਆਰ ਹੋਣ ਦਾ ਮੌਕਾ ਮਿਲਿਆ।’

ਇਹ ਵੀ ਪੜ੍ਹੋ: ਇੰਗਲੈਂਡ ਦੌਰੇ ’ਤੇ ਗਈ ਭਾਰਤੀ ਕ੍ਰਿਕਟ ਟੀਮ ਲਈ ਨਵੀਂ ਮੁਸੀਬਤ, 2 ਖਿਡਾਰੀ ਨਿਕਲੇ ਕੋਰੋਨਾ ਪਾਜ਼ੇਟਿਵ

ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰੀ ਸਿੰਧੂ ਮਹਿਲਾ ਸਿੰਗਲਜ਼ ਵਿਚ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਮਤਾਰ ਭਾਰਤੀ ਹੈ। ਉਨ੍ਹਾਂ ਨੂੰ ਆਪਣੇ ਤੋਂ ਘੱਟ ਰੈਂਕਿੰਗ ਵਾਲੀ ਇਜ਼ਰਇਲ ਦੀ ਪੋਲਿਕਾਰਪੋਵਾ ਸੇਨੀਆ ਅਤੇ ਹਾਂਗਕਾਂਸ ਦੀ ਚਿਯੁੰਗ ਏਨਗਾਨ ਯੀ ਨਾਲ ਆਸਾਨ ਗਰੁੱਪ ਜੇ ਵਿਚ ਰੱਖਿਆ ਗਿਆ ਹੈ। ਭਾਰਤੀ ਖਿਡਾਰੀ ਨੇ ਕਿਹਾ, ‘ਮੈਨੂੰ ਯਕੀਨ ਹੈ ਕਿ ਉਮੀਦਾਂ ਹੋਣਗੀਆਂ, ਹਰ ਵਾਰ ਦੀ ਤਰ੍ਹਾਂ ਜ਼ਿੰਮੇਦਾਰੀ ਹੋਵੇਗੀ ਪਰ ਉਮੀਦ ਕਰਦੀ ਹਾਂ ਕਿ ਤੁਹਾਡੇ ਪਿਆਰ ਅਤੇ ਸਮਰਥਨ ਨਾਲ ਮੈਂ ਤਮਗੇ ਨਾਲ ਦੇਸ਼ ਵਾਪਸ ਪਰਤਾਂਗੀ।’ ਸਿੰਧੂ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਨੂੰ ਓਲੰਪਿਕ ਵਿਚ ਦਰਸ਼ਕਾਂ ਦੀ ਕਮੀ ਖਲੇਗੀ, ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਖੇਡਾਂ ਦਾ ਆਯੋਜਨ ਖਾਲ੍ਹੀ ਸਟੇਡੀਅਮਾਂ ਵਿਚ ਹੋਵੇਗਾ। 

ਇਹ ਵੀ ਪੜ੍ਹੋ: WHO ਨੇ ਦਿੱਤੀ ਚਿਤਾਵਨੀ, ਦੁਨੀਆ ’ਚ ਦਸਤਕ ਦੇ ਚੁੱਕੀ ਹੈ ਕੋਰੋਨਾ ਦੀ ਤੀਜੀ ਲਹਿਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News