CWC 2019 : ਸ਼੍ਰੀਲੰਕਾ-ਪਾਕਿ ਮੈਚ 'ਚ ਮੀਂਹ ਨੇ ਪਾਇਆ ਅੜਿੱਕਾ, ਟਾਸ 'ਚ ਦੇਰੀ
Friday, Jun 07, 2019 - 03:43 PM (IST)

ਸਪੋਰਟਸ ਡੈਸਕ— ਵਰਲਡ ਕੱਪ 2019 ਦੇ 11ਵੇਂ ਮੁਕਾਬਲੇ 'ਚ ਅੱਜ ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਬ੍ਰਿਸਟਲ ਦੀ ਕਾਊਂਟੀ ਗ੍ਰਾਊਂਡ 'ਚ ਹੋਣ ਵਾਲੇ ਮੈਚ 'ਚ ਮੀਂਹ ਨੇ ਅੜਿੱਕਾ ਪਾ ਦਿੱਤਾ ਹੈ ਜਿਸ ਕਾਰਨ ਟਾਸ ਕਰਨ 'ਚ ਦੇਰੀ ਹੋ ਰਹੀ ਹੈ।ਪਾਕਿਸਤਾਨ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਦੀ ਟੀਮ ਖਿਲਾਫ ਆਪਣੇ ਦੂਜੇ ਮੁਕਾਬਲੇ 'ਚ 14 ਦੌੜਾਂ ਨਾਲ ਉਲਟਫੇਰ ਵਾਲੀ ਜਿੱਤ ਨਾਲ ਖੁਦ ਨੂੰ ਮਜ਼ਬੂਤ ਟੀਮ ਦੀ ਹੋੜ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ਼੍ਰੀਲੰਕਾ ਦੇ ਖਿਲਾਫ ਜਿੱਤ ਦੀ ਦਾਅਵੇਦਾਰ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਨਿਊਜ਼ੀਲੈਂਡ ਤੋਂ ਇਕਤਰਫਾ ਅੰਦਾਜ਼ 'ਚ 10 ਵਿਕਟਾਂ ਨਾਲ ਹਾਰੀ ਸ਼੍ਰੀਲੰਕਾ ਟੀਮ ਨੇ ਵੀ ਪਿਛਲੇ ਮੈਚ 'ਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ ਕੀਤੀ ਹੈ।
ਟੀਮਾਂ :
ਪਾਕਿਸਤਾਨ : ਸਰਫਰਾਜ਼ ਅਹਿਮਦ (ਕਪਤਾਨ/ਵਿਕਟਕੀਪਰ), ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ, ਆਸਿਫ ਅਲੀ, ਸ਼ੋਏਬ ਮਲਿਕ, ਮੁਹੰਮਦ ਹਫੀਜ਼, ਹਾਰਿਸ਼ ਸੋਹੇਲ, ਸ਼ਾਦਾਬ ਖਾਨ, ਇਮਾਦ ਵਸੀਮ, ਸ਼ਾਹੀਨ ਅਫਰੀਦੀ, ਹਸਨ ਅਲੀ, ਮੁਹੰਮਦ ਹਸਨੈਨ, ਵਹਾਬ ਰੀਆਜ਼, ਮੁਹੰਮਦ ਆਮਿਰ।
ਸ਼੍ਰੀਲੰਕਾ
ਦਿਮੁਥ ਕਰੁਣਾਰਤਨੇ (ਕਪਤਾਨ), ਅਵਿਸ਼ਕਾ, ਫਰਨਾਂਡੋ, ਲਾਹਿਰੂ ਥਿਰਿਮਾਨੇ, ਐਂਜੇਲੋ ਮੈਥਿਊ, ਧੰਨਜੈ ਡੀ ਸਿਲਵਾ, ਇਸੁਰੂ ਉਦਾਨਾ, ਮਿਲਿੰਦਾ ਸ਼੍ਰੀਵਰਦਨਾ, ਥਿਸਾਰਾ ਪਰੇਰਾ, ਜੀਵਨ ਮੇਂਡਿਸ, ਕੁਸ਼ਲ ਪਰੇਰਾ (ਵਿਕਟਕੀਪਰ), ਕੁਸ਼ਲ ਮੇਂਡਿਸ, ਜ੍ਰੈਫੀ ਵੈਂਡਰਸੇ, ਲਸਿਥ ਮਲਿੰਗਾ, ਸੁਰੰਗਾ ਲਕਮਲ, ਨੁਵਾਨ ਪ੍ਰਦੀਪ।