ਪਾਕਿਸਤਾਨ ਦੇ ਹਾਕੀ ਖਿਡਾਰੀ ਸੋਹੇਲ ਅੱਬਾਸ ਮਲੇਸ਼ੀਆ ਦੇ ਡਰੈਗ ਫਲਿੱਕ ਕੋਚ ਬਣੇ
Wednesday, Oct 02, 2024 - 05:10 PM (IST)

ਕਰਾਚੀ : ਪਾਕਿਸਤਾਨ ਦੇ ਮਹਾਨ ਪੈਨਲਟੀ ਕਾਰਨਰ ਮਾਹਿਰ ਸੋਹੇਲ ਅੱਬਾਸ ਨੇ ਡਰੈਗ ਫਲਿੱਕ ਕੋਚ ਵਜੋਂ ਮਲੇਸ਼ੀਆ ਹਾਕੀ ਕਨਫੈਡਰੇਸ਼ਨ ਨਾਲ ਇਕ ਸਾਲ ਦਾ ਸਮਝੌਤਾ ਕੀਤਾ ਹੈ। ਸੋਹੇਲ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਨਾਲ ਕਦੇ ਵੀ ਕੋਚਿੰਗ ਸਮਝੌਤੇ 'ਤੇ ਹਸਤਾਖਰ ਨਹੀਂ ਕੀਤੇ ਅਤੇ ਦੋ ਵਾਰ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਉਹ ਦੇਸ਼ ਦੇ ਸਾਬਕਾ ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਵੀ ਦੂਰ ਰਹਿੰਦਾ ਹੈ। ਪਾਕਿਸਤਾਨ ਲਈ ਉਸ ਨੇ 311 ਮੈਚਾਂ 'ਚ 348 ਗੋਲ ਕੀਤੇ ਹਨ। ਉਹ ਮਲੇਸ਼ੀਆ ਦੇ ਮੁੱਖ ਕੋਚ ਸੁਰਜੀਤ ਸਿੰਘ ਨਾਲ ਕੰਮ ਕਰੇਗਾ।