ਸਾਡਾ ਸਕੋਰ ਤਾਂ ਚੰਗਾ ਸੀ ਪਰ ਆਰ. ਸੀ. ਬੀ. ਬਿਹਤਰ ਖੇਡੀ : ਸੈਮਸਨ
Monday, Apr 14, 2025 - 11:23 AM (IST)

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਨੇ ਇੱਥੇ ਹਾਰ ਤੋਂ ਬਾਅਦ ਸਵੀਕਾਰ ਕੀਤਾ ਕਿ ਸਵਾਈ ਮਾਨਸਿੰਘ ਸਟੇਡੀਅਮ ਦੀ ਪਿੱਚ ’ਤੇ ਉਸਦੀ ਟੀਮ ਦੀਆਂ 173 ਦੌੜਾਂ ਦਾ ਬਚਾਅ ਕੀਤਾ ਜਾ ਸਕਦਾ ਸੀ ਪਰ ਆਰ. ਸੀ. ਬੀ. ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਜਜ਼ਬੇ ਦੀ ਬਦੌਲਤ ਇਸ ਨੂੰ ਆਸਾਨੀ ਨਾਲ ਹਾਸਲ ਕਰ ਲਿਆ।
ਸੈਮਸਨ ਨੇ ਕਿਹਾ,‘‘ਹੌਲੀ ਵਿਕਟ ’ਤੇ ਟਾਸ ਹਾਰ ਜਾਣ ਤੋਂ ਬਾਅਦ 170 ਦੌੜਾਂ ਦੇ ਨੇੜੇ-ਤੇੜੇ ਦਾ ਸਕੋਰ ਤਾਂ ਚੰਗਾ ਸੀ ਪਰ ਆਰ. ਸੀ. ਬੀ. ਬਿਹਤਰ ਖੇਡੇ। ਪਾਵਰਪਲੇਅ ਵਿਚ ਬੱਲੇਬਾਜ਼ੀ ਕਰਨਾ ਮੁਸ਼ਕਿਲ ਸੀ।’’
ਉਸ ਨੇ ਕਿਹਾ ਕਿ ਮੈਨੂੰ ਪਤਾ ਸੀ ਕਿ ਸਾਲਟ ਤੇ ਕੋਹਲੀ ਸਾਨੂੰ ਸਖਤ ਟੱਕਰ ਦੇਣਗੇ। ਉਨ੍ਹਾਂ ਨੇ ਪਾਵਰਪਲੇਅ ਵਿਚ ਹੀ ਮੈਚ ਜਿੱਤ ਲਿਆ। ਜਿੱਤ ਦਾ ਸਿਹਰਾ ਆਰ. ਸੀ. ਬੀ. ਨੂੰ ਜਾਂਦਾ ਹੈ।