ਸਾਡਾ ਟੀਚਾ ਇਹੀ ਹੈ ਕਿ ਭਾਰਤੀ ਕ੍ਰਿਕਟ ਸਿਖ਼ਰ ’ਤੇ ਪਹੁੰਚੇ: ਵਿਰਾਟ ਕੋਹਲੀ

Monday, Dec 06, 2021 - 12:43 PM (IST)

ਸਾਡਾ ਟੀਚਾ ਇਹੀ ਹੈ ਕਿ ਭਾਰਤੀ ਕ੍ਰਿਕਟ ਸਿਖ਼ਰ ’ਤੇ ਪਹੁੰਚੇ: ਵਿਰਾਟ ਕੋਹਲੀ

ਮੁੰਬਈ (ਵਾਰਤਾ): ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜਾ ਟੈਸਟ 372 ਦੋੜਾਂ ਅਤੇ ਸੀਰੀਜ਼ 1-0 ਨਾਲ ਜਿੱਤਣ ਦੇ ਬਾਅਦ ਕਿਹਾ ਕਿ ਇਹ ਅਜਿਹਾ ਪ੍ਰਦਰਸ਼ਨ ਹੈ ਜੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ। ਕਾਨਪੁਰ ਟੈਸਟ ਸਾਡੇ ਲਈ ਬਹੁਤ ਸ਼ਾਨਦਾਰ ਰਿਹਾ। ਵਿਰਾਟ ਨੇ ਸੋਮਵਾਰ ਨੂੰ ਮੈਚ ਖ਼ਤਮ ਹੋਣ ਦੇ ਬਾਅਦ ਕਿਹਾ ਕਿ ਕਾਨਪੁਰ ਵਿਚ ਵਿਰੋਧੀ ਟੀਮ ਨੇ ਚੰਗਾ ਮੈਚ ਡਰਾਅ ਕਰਾਇਆ। ਉਥੇ ਪਿੱਚ ਪੰਜਵੇਂ ਦਿਨ ਦੀ ਤਰ੍ਹਾਂ ਵਿਵਹਾਰ ਨਹੀਂ ਕਰ ਰਹੀ ਸੀ, ਗੇਂਦਬਾਜਾਂ ਨੇ ਪੂਰੀ ਕੋਸ਼ਿਸ਼ ਕੀਤੀ ਸੀ ਪਰ ਇੱਥੇ ਚੰਗੀ ਵਿਕਟ ਸੀ, ਟਰਨ ਸੀ ਅਤੇ ਬਾਊਂਸ ਸੀ, ਜਿਸ ਦੀ ਵਜ੍ਹਾ ਨਾਲ ਗੇਂਦਬਾਜ਼ਾਂ ਨੂੰ ਆਪਣਾ ਕੰਮ ਕਰਨ ਵਿਚ ਮੁਸ਼ਕਲ ਨਹੀਂ ਆਈ।

ਅਸੀਂ ਸਾਰੇ ਦੇਸ਼ ਦੀ ਸੇਵਾ ਕਰ ਰਹੇ ਹਾਂ। ਪਹਿਲਾਂ ਰਵੀ ਭਰਾ ਸਨ, ਹੁਣ ਰਾਹੁਲ ਭਰਾ ਹਨ। ਅਸੀਂ ਨਵੇਂ ਲੀਡਰ ਬਣਾਉਣਾ ਚਾਹੁੰਦੇ ਹਾਂ, ਅਸੀਂ ਅਜਿਹੇ ਖਿਡਾਰੀ ਬਣਾਉਣਾ ਚਾਹੁੰਦੇ ਹਾਂ ਜੋ ਅੱਗੇ ਆ ਕੇ ਆਪਣਾ ਕੰਮ ਕਰਨ। ਕੱਲ ਨੂੰ ਮੈਂ ਕਪਤਾਨ ਨਹੀਂ ਰਹਾਂਗਾ, ਕੱਲ ਨੂੰ ਰਾਹੁਲ ਭਰਾ ਕੋਚ ਨਹੀਂ ਰਹਿਣਗੇ, ਪਰ ਸਾਡਾ ਟੀਚਾ ਇਹੀ ਹੈ ਕਿ ਭਾਰਤੀ ਕ੍ਰਿਕਟ ਸਿਖ਼ਰ ’ਤੇ ਪਹੁੰਚੇ। ਵਿਰਾਟ ਨੇ ਅੱਗੇ ਕਿਹਾ ਅਸੀਂ ਸਾਊਥ ਅਫਰੀਕਾ ਵਿਚ ਪਿਛਲੀ ਵਾਰ ਚੰਗਾ ਪ੍ਰਦਰਸ਼ਨ ਕੀਤਾ ਸੀ। ਅਸੀਂ ਸਮਝ ਚੁੱਕੇ ਹਾਂ। ਵਿਦੇਸ਼ ਵਿਚ ਅਸੀਂ ਪਿਛਲੇ ਕੁੱਝ ਸਾਲਾਂ ਤੋਂ ਚੰਗਾ ਕਰਦੇ ਆ ਰਹੇ ਹਾਂ। ਹੁਣ ਮੌਕਾ ਹੈ ਕਿ ਸਾਊਥ ਅਫਰੀਕਾ ਵਿਚ ਇਕ ਚੰਗਾ ਕ੍ਰਿਕਟ ਖੇਡਿਆ ਜਾਏ।
 


author

cherry

Content Editor

Related News