ਆਨਲਾਈਨ ਸ਼ਤਰੰਜ ਓਲੰਪਿਆਡ : ਭਾਰਤੀ ਟੀਮ ਨੂੰ ਪੂਲ-ਏ ਵਿਚ ਮਿਲੀ ਜਗ੍ਹਾ

08/19/2020 12:06:46 AM

ਮਾਸਕੋ (ਨਿਕਲੇਸ਼ ਜੈਨ)– ਵਿਸ਼ਵ ਸ਼ਤਰੰਜ ਓਲੰਪਿਆਡ ਕਈ ਪੜਾਅ ਵਿਚੋਂ ਲੰਘਦੀ ਹੋਈ ਹੁਣ ਆਪਣੇ ਮੁੱਖ ਪੜਾਅ ਵਿਚ ਪਹੁੰਚ ਗਈ ਹੈ ਤੇ 164 ਦੇਸ਼ਾਂ ਤੋਂ ਸ਼ੁਰੂ ਹੋਈ ਇਹ ਇਤਿਹਾਸ ਦੀ ਪਹਿਲੀ ਆਨਲਾਈਨ ਸ਼ਤਰੰਜ ਓਲੰਪਿਆਡ ਵਿਚ ਹੁਣ ਟਾਪ ਡਵੀਜ਼ਨ ਦੇ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ ਤੇ ਇਹ ਮੁਕਾਬਲਾ ਦੁਨੀਆ ਭਰ ਦੀਆਂ ਚੋਟੀ ਦੀਆਂ 40 ਟੀਮਾਂ ਵਿਚਾਲੇ ਹੋਣ ਜਾ ਰਿਹਾ ਹੈ। ਇਸ ਨੂੰ 10-10 ਟੀਮਾਂ ਦੇ ਕੁਲ ਚਾਰ ਪੂਲ ਵਿਚ ਵੰਡਿਆ ਗਿਆ ਹੈ। ਭਾਰਤੀ ਟੀਮ ਨੂੰ ਪੂਲ-ਏ ਵਿਚ ਸਥਾਨ ਦਿੱਤਾ ਗਿਆ ਹੈ।
ਭਾਰਤ ਨੂੰ ਚੀਨ, ਜਰਮਨੀ ਤੇ ਈਰਾਨ ਤੋਂ ਮਿਲੇਗੀ ਟੱਕਰ : ਪੂਲ-ਏ ਵਿਚ ਮੌਜੂਦਾ ਓਲੰਪਿਆਡ ਜੇਤੂ ਚੀਨ ਨੂੰ ਚੋਟੀ ਦਰਜਾ ਮਿਲਿਆ ਹੈ ਜਦਕਿ ਭਾਰਤੀ ਟੀਮ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ। ਰਾਊਂਡ ਰੌਬਿਨ ਆਧਾਰ 'ਤੇ ਹਰ ਟੀਮ ਬਾਕੀ 9 ਟੀਮਾਂ ਨਾਲ ਮੁਕਾਬਲਾ ਖੇਡੇਗੀ। ਭਾਰਤ ਨੂੰ ਚੀਨ ਤੋਂ ਇਲਾਵਾ ਜਰਮਨੀ, ਈਰਾਨ, ਵੀਅਤਨਾਮ ਵਰਗੀਆਂ ਟੀਮਾਂ ਨੂੰ ਚੌਕਸ ਰਹਿਣਾ ਪਵੇਗਾ।


Gurdeep Singh

Content Editor

Related News