ਪੇਰੂ ਫੁੱਟਬਾਲ ਸਟੇਡੀਅਮ ’ਚ ਪ੍ਰਸ਼ੰਸਕਾਂ ਦੀ ਰੈਲੀ ਦੌਰਾਨ ਭਾਜੜ ’ਚ ਇਕ ਦੀ ਮੌਤ, ਦਰਜਨਾਂ ਜ਼ਖ਼ਮੀ

Sunday, Apr 05, 2026 - 01:27 PM (IST)

ਪੇਰੂ ਫੁੱਟਬਾਲ ਸਟੇਡੀਅਮ ’ਚ ਪ੍ਰਸ਼ੰਸਕਾਂ ਦੀ ਰੈਲੀ ਦੌਰਾਨ ਭਾਜੜ ’ਚ ਇਕ ਦੀ ਮੌਤ, ਦਰਜਨਾਂ ਜ਼ਖ਼ਮੀ

ਲੀਮਾ- ਪੇਰੂ ਦੀ ਰਾਜਧਾਨੀ ’ਚ ਇਕ ਪ੍ਰਸਿੱਧ ਫੁੱਟਬਾਲ ਟੀਮ ਦੇ ਸਟੇਡੀਅਮ ’ਚ ਦਰਸ਼ਕਾਂ ਦੀ ਰੈਲੀ ਦੌਰਾਨ ਭਾਜੜ ’ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਤੇ 60 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਦੱਸਿਆ ਕਿ ਅਲੇਜਾਂਦਰੋ ਵਿਲਾਨਿਊਵਾ ਸਟੇਡੀਅਮ ਦੇ ਦੱਖਣੀ ਸਟੈਂਡ ’ਚ ਅਲੀਂਜਾ ਲੀਮਾ ਟੀਮ ਦੇ ਸਮਰਥਕਾਂ ਦੀ ਭਾਜੜ ’ਚ ਫਸੇ ਲੋਕਾਂ ਨੂੰ ਸ਼ੁੱਕਰਵਾਰ ਦੀ ਰਾਤ ਕੱਢਿਆ ਗਿਆ। ਉਨ੍ਹਾਂ ਦੀ ਟੀਮ ਨੇ ਸ਼ਨੀਵਾਰ ਨੂੰ ਆਪਣੇ ਸਭ ਤੋਂ ਵੱਡੇ ਪੁਰਾਣੇ ਵਿਰੋਧੀ ਯੂਨੀਵਰਸਿਟਾਰੀਓ ਨਾਲ ਖੇਡਣਾ ਹੈ।

ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਸਟੇਡੀਅਮ ਦੇ ਅੰਦਰ ਦੀ ਇਕ ਦੀਵਾਰ ਡਿੱਗਣ ਦੀ ਗੱਲ ਕਹੀ ਸੀ ਜਿਸ ਨੂੰ ਪੁਲਸ ਤੇ ਫੁੱਟਬਾਲ ਟੀਮ ਨੇ ਵੱਖ-ਵੱਖ ਬਿਆਨਾਂ ’ਚ ਨਕਾਰ ਦਿੱਤਾ ਹੈ। ਦਮਕਲ ਕਰਮਚਾਰੀ ਮਾਰਕੋਸ ਪਾਊਲੋ ਨੇ ਕਿਹਾ ਕਿ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋਈ ਹੈ ਤੇ ਦਰਜਨਾਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।


author

Tarsem Singh

Content Editor

Related News