ਧੋਨੀ ਦੇ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ : ਅਰੁਣ ਪਾਂਡੇ

Friday, Jul 19, 2019 - 11:20 PM (IST)

ਧੋਨੀ ਦੇ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ : ਅਰੁਣ ਪਾਂਡੇ

ਨਵੀਂ ਦਿੱਲੀ— ਮਹਿੰਦਰ ਸਿੰਘ ਧੋਨੀ ਦੇ ਦੋਸਤ ਤੇ ਵਪਾਰਕ ਹਿੱਸੇਦਾਰ ਅਰੁਣ ਪਾਂਡੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਭਾਰਤੀ ਵਿਕਟਕੀਪਰ ਬੱਲੇਬਾਜ਼ ਦੀ ਅਜੇ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ, ਭਾਵੇਂ ਹੀ ਉਸਦੇ ਭਵਿੱਖ ਨੂੰ ਲੈ ਕੇ ਅਟਕਲਬਾਜ਼ੀਆਂ ਚੱਲ ਰਹੀਆਂ ਹੋਣ। ਭਾਰਤ ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰਨ ਦੇ ਬਾਅਦ ਧੋਨੀ ਦੇ ਭਵਿੱਖ ਨੂੰ ਲੈ ਕੇ ਅਟਕਲਾਵਾਂ ਵੱਧ ਗਈਆਂ ਹਨ। ਪਾਂਡੇ ਨੇ ਕਿਹਾ ਉਸਦੀ ਅਜੇ ਤੁਰੰਤ ਸੰਨਿਆਸ ਲੈਣ ਦੀ ਕੋਈ ਯੋਜਨਾ ਨਹੀਂ ਹੈ। ਉਸ ਵਰਗੇ ਮਹਾਨ ਖਿਡਾਰੀ ਦੇ ਭਵਿੱਖ ਨੂੰ ਲੈ ਕੇ ਚੱਲ ਰਹੀਆਂ ਲਗਾਤਾਰ ਅਟਕਲਾਂ ਬਹੁਤ ਮੰਦਭਾਗੀਆਂ ਹਨ। 

PunjabKesari
ਪਾਂਡੇ ਦੀ ਇਹ ਪ੍ਰਤੀਕ੍ਰਿਆ ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਦੇ ਲਈ ਟੀਮ ਚੋਣ ਤੋਂ ਪਹਿਲਾਂ ਆਈ ਹੈ। ਧੋਨੀ ਦੀ ਯੋਜਨਾ ਨੂੰ ਲੈ ਕੇ ਸਥਿਤੀ ਉਸ ਸਮੇਂ ਸਪੱਸ਼ਟ ਹੋਵੇਗੀ ਜਦੋਂ 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੇ ਲਈ ਟੀਮ ਚੁਣ ਲਈ ਜਾਵੇਗੀ। ਬੀ. ਸੀ. ਸੀ. ਆਈ. ਅਧਿਕਾਰੀਆਂ ਦੇ 2 ਵਾਰ ਵਿਸ਼ਵ ਕੱਪ ਜੇਤੂ ਕਪਤਾਨ ਨਾਲ ਗੱਲ ਕਰਨ ਦੀ ਉਮੀਦ ਹੈ। ਪਾਂਡੇ ਲੰਮੇ ਸਮੇਂ ਤੋਂ ਧੋਨੀ ਨਾਲ ਜੁੜੇ ਹਨ ਤੇ ਖੇਡ ਪ੍ਰਬੰਧਨ ਕੰਪਨੀ ਰਿਤਿ ਸਪੋਰਟਸ ਦੇ ਸੰਚਾਲਨ ਤੋਂ ਇਲਾਵਾ ਉਸਦੇ ਵਪਾਰਕ ਮਾਮਲਿਆਂ ਨੂੰ ਵੀ ਦੇਖਦੇ ਹਨ। ਵਿਸ਼ਵ ਕੱਪ ਤੋਂ ਬਾਅਦ ਚੋਣਕਾਰ ਭਵਿੱਖ ਦੇ ਵਾਰੇ 'ਚ ਸੋਚ ਰਹੇ ਹਨ ਤੇ ਇਸ ਦੌਰਾਨ 38 ਸਾਲਾ ਦਾ ਖਿਡਾਰੀ ਟੀਮ 'ਚ ਪਹਿਲੀ ਪਸੰਦ ਨਹੀਂ ਹੋਵੇਗਾ। ਧੋਨੀ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਦਿਨ ਪ੍ਰਤੀਦਿਨ ਵਧਦੀਆਂ ਜਾ ਰਹੀਆਂ ਹਨ। ਧੋਨੀ ਦੀ ਕਪਤਾਨੀ 'ਚ ਭਾਰਤ ਨੇ ਆਈ. ਸੀ. ਸੀ. ਦੇ ਮੁਕਾਬਲੇ- ਵਿਸ਼ਵ ਕੱਪ, ਵਿਸ਼ਵ ਕੱਪ ਟੀ-20 ਤੇ ਚੈਂਪੀਅਨ ਟਰਾਫੀ- 'ਚ ਟਰਾਫੀ ਜਿੱਤੀ ਹੈ।


author

Gurdeep Singh

Content Editor

Related News