ਹਾਰਦਿਕ ਪੰਡਿਆ ਨੇ ਕਰ ਲਈ ਗਰਲਫ੍ਰੈਂਡ ਨਾਲ ਮੰਗਣੀ ! ਹੱਥ 'ਚ ਡਾਇਮੰਡ ਰਿੰਗ ਨੇ ਛੇੜੀ ਚਰਚਾ
Thursday, Nov 20, 2025 - 01:56 PM (IST)
ਮੁੰਬਈ- ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਮਾਡਲ-ਅਦਾਕਾਰਾ ਮਾਹਿਕਾ ਸ਼ਰਮਾ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਦੋਵਾਂ ਦੀਆਂ ਨਜ਼ਦੀਕੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਜਦੋਂ ਉਹ ਕਦੇ ਇਕੱਠੇ ਘੁੰਮਦੇ ਦਿਖਾਈ ਦਿੰਦੇ ਹਨ ਤਾਂ ਕਦੇ ਕਿਸੇ ਇਵੈਂਟ ਵਿੱਚ ਇਕੱਠੇ ਨਜ਼ਰ ਆਉਂਦੇ ਹਨ। ਇਸੇ ਦੌਰਾਨ ਹੁਣ ਦੋਵਾਂ ਦੀ ਮੰਗਣੀ ਦੀਆਂ ਖਬਰਾਂ ਨੇ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ।

'Big 3' ਵਾਲੀ ਪੋਸਟ ਨੇ ਵਧਾਈਆਂ ਅਟਕਲਾਂ
ਹਾਲ ਹੀ ਵਿੱਚ ਹਾਰਦਿਕ ਪਾਂਡਿਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿੱਚ ਹਾਰਦਿਕ ਨੇ ਆਪਣੀ ਜ਼ਿੰਦਗੀ ਦੇ ‘Big 3’ ਦਾ ਜ਼ਿਕਰ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦਾ ਬੇਟਾ ਅਗਸਤਿਆ, ਉਨ੍ਹਾਂ ਦਾ ਪਾਲਤੂ ਕੁੱਤਾ ਅਤੇ ਉਨ੍ਹਾਂ ਦੀ ਗਰਲਫ੍ਰੈਂਡ ਮਾਹਿਕਾ ਸ਼ਰਮਾ ਸ਼ਾਮਲ ਹਨ।
ਇਨ੍ਹਾਂ ਤਸਵੀਰਾਂ ਵਿੱਚ ਇੱਕ ਚੀਜ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ: ਮਾਹਿਕਾ ਦੀ ਰਿੰਗ ਫਿੰਗਰ ਵਿੱਚ ਇੱਕ ਚਮਕਦੀ ਹੋਈ ਡਾਇਮੰਡ ਰਿੰਗ। ਤਸਵੀਰਾਂ ਵਿੱਚ ਸਾਫ਼ ਦਿਖ ਰਿਹਾ ਹੈ ਕਿ ਮਾਹਿਕਾ ਦੇ ਹੱਥ ਵਿੱਚ ਇੱਕ ਖੂਬਸੂਰਤ ਡਾਇਮੰਡ ਰਿੰਗ ਹੈ। ਇਸ ਰਿੰਗ ਨੂੰ ਦੇਖ ਕੇ ਫੈਂਸ ਨੇ ਤੁਰੰਤ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਇਹ ਉਨ੍ਹਾਂ ਦੀ ਐਂਗੇਜਮੈਂਟ ਰਿੰਗ ਹੈ।
ਰਿਸ਼ਤੇ ਦੀ ਗੰਭੀਰਤਾ ਨੂੰ ਲੈ ਕੇ ਅਟਕਲਾਂ ਉਦੋਂ ਹੋਰ ਵਧ ਗਈਆਂ, ਜਦੋਂ ਕੁਝ ਦਿਨ ਪਹਿਲਾਂ ਹਾਰਦਿਕ ਅਤੇ ਮਾਹਿਕਾ ਇਕੱਠੇ ਇੱਕ ਮੰਦਰ ਵਿੱਚ ਹਨੂੰਮਾਨਜੀ ਦੀ ਪੂਜਾ ਕਰਦੇ ਵੀ ਨਜ਼ਰ ਆਏ। ਪੂਜਾ ਦੀਆਂ ਇਹ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ।
ਹਾਲਾਂਕਿ ਇਸ ਸਾਰੇ ਮੁੱਦੇ 'ਤੇ ਨਾ ਤਾਂ ਹਾਰਦਿਕ ਅਤੇ ਨਾ ਹੀ ਮਾਹਿਕਾ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਪਰ ਇਹ ਗੱਲ ਸਾਫ਼ ਹੋ ਗਈ ਹੈ ਕਿ ਹਾਰਦਿਕ ਅਤੇ ਮਾਹਿਕਾ ਨੇ ਆਪਣੇ ਰਿਸ਼ਤੇ ਨੂੰ ਜਨਤਕ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਹਾਰਦਿਕ ਪਾਂਡਿਆ ਨੇ ਇਸ ਤੋਂ ਪਹਿਲਾਂ ਆਪਣੀ ਸਾਬਕਾ ਪਤਨੀ ਨਤਾਸ਼ਾ ਸਟੈਨਕੋਵਿਕ ਨਾਲ ਵੀ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਇੱਕ ਕਰੂਜ਼ 'ਤੇ ਮੰਗਣੀ ਕੀਤੀ ਸੀ।
