ਨਾਡਾ ਨੇ ਸੁਬ੍ਰਤ ਨੂੰ ਚਿਤਾਵਨੀ ਦੇ ਨਾਲ ਛੱਡਿਆ

Thursday, Jul 06, 2017 - 04:55 PM (IST)

ਨਾਡਾ ਨੇ ਸੁਬ੍ਰਤ ਨੂੰ ਚਿਤਾਵਨੀ ਦੇ ਨਾਲ ਛੱਡਿਆ

ਨਵੀਂ ਦਿੱਲੀ— ਅਨੁਭਵੀ ਭਾਰਤੀ ਗੋਲਕੀਪਰ ਸੁਬ੍ਰਤ ਪਾਲ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਇਸ ਸਾਲ ਡੋਪਿੰਗ ਦੀ ਉਲੰਘਣਾ ਦੇ ਦੋਸ਼ 'ਚ ਵੱਡੀ ਰਾਹਤ ਦਿੰਦੇ ਹੋਏ ਉਨ੍ਹਾਂ ਦੀ ਅਸਥਾਈ ਮੁਅੱਤਲੀ ਨੂੰ ਰੱਦ ਕਰਕੇ ਸਿਰਫ ਚਿਤਾਵਨੀ ਦੇ ਕੇ ਛੱਡ ਦਿੱਤਾ ਹੈ। ਨਾਡਾ ਨੇ ਦੱਸਿਆ ਕਿ ਫੁੱਟਬਾਲਰ ਪਾਲ ਨੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਨਿਯਮ ਦੀ ਉਲੰਘਣਾ ਜਾਣਬੁੱਝ ਕੇ ਨਹੀਂ ਕੀਤੀ। ਜਦਕਿ ਨਾਡਾ ਨੇ ਸਰਬ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਨੂੰ ਰਾਸ਼ਟਰੀ ਟੀਮ ਦੇ ਡਾਕਟਰ ਦੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। 

ਪਾਲ ਨੂੰ ਜਾਂਚ 'ਚ ਦੋਸ਼ੀ ਪਾਇਆ ਗਿਆ ਸੀ। ਨਾਡਾ ਨੇ ਆਪਣੇ ਜਾਰੀ ਬਿਆਨ 'ਚ ਕਿਹਾ ਕਿ ਇਸ ਮਾਮਲੇ 'ਚ ਡੋਪਿੰਗ ਨਿਯਮ ਉਲੰਘਣਾ ਦੇ ਆਧਾਰ ਦੇ ਲਈ ਇਕ ਨਿਸ਼ਚਿਤ ਪਦਾਰਥ ਹੋਣਾ ਚਾਹੀਦਾ ਹੈ ਪਰ ਐਥਲੀਟ ਨੇ ਸਾਫ ਕਰ ਦਿੱਤਾ ਹੈ ਕਿ ਉਸ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਹੈ। ਨਾਡਾ ਦੇ ਕੋਡ ਦੇ ਆਧਾਰ 'ਤੇ ਸੁਬ੍ਰਤ ਪਾਲ ਨੂੰ ਚਿਤਾਵਨੀ ਦੇ ਕੇ ਛੱਡਿਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਲਾਈ ਗਈ ਮੁਅੱਤਲੀ ਵੀ ਰੱਦ ਕੀਤੀ ਜਾਂਦੀ ਹੈ।


Related News