ਮੁੰਬਈ ਨੇ ਬੜੌਦਾ ਨੂੰ ਦੂਜੀ ਪਾਰੀ ’ਚ 185 ਦੌੜਾਂ ’ਤੇ ਸਮੇਟਿਆ
Monday, Oct 14, 2024 - 11:20 AM (IST)
ਬੜੋਦਰਾ, (ਭਾਸ਼ਾ)– ਆਫ ਸਪਿਨਰ ਤਨੁਸ਼ ਕੋਟਿਆਨ ਦੀਆਂ 5 ਵਿਕਟਾਂ ਦੀ ਬਦੌਲਤ ਸਾਬਕਾ ਚੈਂਪੀਅਨ ਮੁੰਬਈ ਨੇ ਰਣਜੀ ਟਰਾਫੀ ਗਰੁੱਪ-ਏ ਮੈਚ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਬੜੌਦਾ ਨੂੰ ਦੂਜੀ ਪਾਰੀ ਵਿਚ 185 ਦੌੜਾਂ ’ਤੇ ਸਮੇਟ ਕੇ ਮੈਚ ਵਿਚ ਵਾਪਸੀ ਦੀ ਕੋਸ਼ਿਸ਼ ਕੀਤੀ।
25 ਸਾਲਾ ਕੋਟਿਆਨ ਨੇ 61 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਸ਼ਨੀਵਾਰ ਨੂੰ ਪਹਿਲੀ ਪਾਰੀ ਦੇ ਆਧਾਰ ’ਤੇ 76 ਦੌੜਾਂ ਦੀ ਬੜ੍ਹਤ ਲੈਣ ਵਾਲੀ ਬੜੌਦਾ ਦੀ ਟੀਮ ਦੂਜੀ ਪਾਰੀ ਵਿਚ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹੀ। ਆਫ ਸਪਿਨਰ ਹਿਮਾਂਸ਼ੂ ਸਿੰਘ ਨੇ ਵੀ ਮੁੰਬਈ ਲਈ 50 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਿਸ ਨਾਲ ਬੜੌਦਾ ਦੀ ਟੀਮ 60.3 ਓਵਰਾਂ ਵਿਚ ਆਊਟ ਹੋ ਗਈ। ਮੁੰਬਈ ਨੇ 262 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 2 ਵਿਕਟਾਂ ’ਤੇ 42 ਦੌੜਾਂ ਬਣਾ ਲਈਆਂ ਨਨ। ਟੀਮ ਨੂੰ ਅਜੇ ਵੀ ਜਿੱਤ ਲਈ 220 ਦੌੜਾਂ ਦੀ ਲੋੜ ਹੈ। ਦਿਨ ਦੀ ਖੇਡ ਖਤਮ ਹੋਣ ’ਤੇ ਸਲਾਮੀ ਬੱਲੇਬਾਜ਼ ਆਯੂਸ਼ ਮਹਾਤ੍ਰੇ 19 ਜਦਕਿ ਕਪਤਾਨ ਅਜਿੰਕਯ ਰਹਾਨੇ 4 ਦੌੜਾਂ ਬਣਾ ਕੇ ਖੇਡ ਰਹੇ ਸਨ।