ਮੁੰਬਈ ਇੰਡੀਅਨਜ਼ ਨੇ ਟੀਮ ਦੀ ਜਰਸੀ ਕੀਤੀ ਲਾਂਚ, ਟਵੀਟ ਕਰ ਕਿਹਾ-ਇਕ ਟੀਮ, ਇਕ ਪਰਿਵਾਰ, ਇਕ ਜਰਸੀ

Wednesday, Mar 31, 2021 - 05:59 PM (IST)

ਮੁੰਬਈ ਇੰਡੀਅਨਜ਼ ਨੇ ਟੀਮ ਦੀ ਜਰਸੀ ਕੀਤੀ ਲਾਂਚ, ਟਵੀਟ ਕਰ ਕਿਹਾ-ਇਕ ਟੀਮ, ਇਕ ਪਰਿਵਾਰ, ਇਕ ਜਰਸੀ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ਲਈ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਨਵੀਂ ਜਰਸੀ ਲਾਂਚ ਕਰ ਦਿੱਤੀ ਹੈ। ਇਸ ਸਬੰਧੀ ਫ੍ਰੈਂਚਾਈਜ਼ੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਊਂਟ ’ਤੇ ਇਕ ਵੀਡੀਓ ਪੋਸਟ ਕਰ ਕੇ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ, ਨਾਲ ਹੀ ਲਿਖਿਆ ਕਿ ਅਸੀਂ ਆਈ. ਪੀ. ਐੱਲ. 2021 ’ਚ ਆਪਣੇ ਨਵੇਂ ਰੰਗ ਨਾਲ ਮਾਣ ਨਾਲ ਉਤਰਾਂਗੇ। ਟੀਮ ਦੀ ਜਰਸੀ ਮੁੰਬਈ ਟੀਮ ਦੀ ਪਛਾਣ ਬਣੇ ਨੀਲੇ ਅਤੇ ਗੋਲਡਨ ਰੰਗ ਦੀ ਹੈ।

ਮੁੰਬਈ ਦੀ ਟੀਮ ਨੇ ਪਹਿਲੇ 2 ਸੈਸ਼ਨਾਂ ’ਚ ਹਲਕੇ ਰੰਗ ਦੀ ਜਰਸੀ ਪਹਿਨੀ ਸੀ ਪਰ ਫਿਰ 2010 ’ਚ ਗੂੜ੍ਹੇ ਨੀਲੇ ਰੰਗ ਦੀ ਜਰਸੀ ਪਹਿਨਣੀ ਸ਼ੁਰੂ ਕੀਤੀ। ਗੂੜ੍ਹੇ ਰੰਗ ਦੀ ਜਰਸੀ ਪਹਿਨਣ ਤੋਂ ਬਾਅਦ ਇਸ ਟੀਮ ਦੇ ਪ੍ਰਦਰਸ਼ਨ ’ਚ ਬਹੁਤ ਬਦਲਾਅ ਆਇਆ ਅਤੇ ਇਸ ਟੂਰਨਾਮੈਂਟ ’ਚ ਇਸ ਦਾ ਦਬਦਬਾ ਬਣਨ ਲੱਗਾ, ਜੋ ਅਜੇ ਤਕ ਬਣਿਆ ਹੋਇਆ ਹੈ। ਪੁਰਾਣੀ ਵਾਂਗ ਹੀ ਨਵੀਂ ਜਰਸੀ ’ਚ ਵੀ ਮੋਢੇ ’ਤੇ ਗੋਲਡਨ ਰੰਗ ਦਿੱਤਾ ਗਿਆ ਹੈ, ਜਿਸ ’ਚ ਬਾਰਡਰ ਅਤੇ ਕਾਲਰ ਸੰਤਰੀ ਰੰਗ ਦਾ ਦਿੱਤਾ ਹੈ।

ਚੈਂਪੀਅਨ ਮੁੰਬਈ ਇੰਡੀਅਨਜ਼ ਕੋਲ ਇਹ ਟੂਰਨਾਮੈਂਟ ਜਿੱਤ ਕੇ  ਲਗਾਤਾਰ ਤਿੰਨ ਆਈ. ਪੀ. ਐੱਲ. ਟੂਰਨਾਮੈਂਟ ਜਿੱਤਣ ਦਾ ਮੌਕਾ ਹੋਵੇਗਾ, ਜਿਸ ਨਾਲ ਅਜਿਹਾ ਕਰਨ ਵਾਲੀ ਉਹ ਪਹਿਲੀ ਟੀਮ ਬਣ ਜਾਵੇਗੀ। ਇਸ ਟੂਰਨਾਮੈੈਂਟ ਦੀ ਸ਼ੁਰੂਆਤ ਇਸ ਵਾਰ 9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਕਾਰ ਹੋਣ ਵਾਲੇ ਮੈਚ ਨਾਲ ਹੋਵੇਗੀ।


author

Anuradha

Content Editor

Related News