IPL ਨੀਲਾਮੀ ਤੋਂ ਬਾਅਦ ਜਾਣੋ ਧੋਨੀ ਦੀ CSK ਦੀ ਪੂਰੀ ਟੀਮ ਬਾਰੇ

Friday, Dec 20, 2019 - 11:01 AM (IST)

IPL ਨੀਲਾਮੀ ਤੋਂ ਬਾਅਦ ਜਾਣੋ ਧੋਨੀ ਦੀ CSK ਦੀ ਪੂਰੀ ਟੀਮ ਬਾਰੇ

ਸਪੋਰਟਸ ਡੈਸਕ— ਤਿੰਨ ਵਾਰ ਆਈ. ਪੀ. ਐੱਲ. ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰਕਿੰਗਜ਼ ਨੀਲਾਮੀ ਦੇ ਬਾਅਦ ਕਾਫੀ ਮਜ਼ਬੂਤ ਅਤੇ ਸਥਿਰ ਨਜ਼ਰ ਆ ਰਹੀ ਹੈ। ਸੀ. ਐੱਸ. ਕੇ.  ਇਕ ਵਾਰ ਫਿਰ ਖਿਤਾਬ ਜਿੱਤਣ ਦੀ ਦਾਅਵੇਦਾਰ ਹੋਵੇਗੀ। ਸੀ. ਐੱਸ. ਕੇ. ਦੀ ਫ੍ਰੈਂਚਾਈਜ਼ੀ ਨੇ ਸੰਭਲ ਕੇ ਨੀਲਾਮੀ 'ਚ ਪੈਸਾ ਖਰਚ ਕੀਤਾ। ਸੀ. ਐੱਸ. ਕੇ. ਨੇ ਭਾਰਤੀ ਸਪਿਨਰ ਪਿਊਸ਼ ਚਾਵਲਾ (6 ਕਰੋੜ 75 ਲੱਖ ਰੁਪਏ), ਇੰਗਲੈਂਡ ਦੇ ਯੁਵਾ ਆਲਰਾਊਂਡਰ ਸੈਮ ਕਰਨ ( 5 ਕਰੋੜ 50 ਲੱਖ ਰੁਪਏ) ਅਤੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (2 ਕਰੋੜ ਰੁਪਏ) ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ।
PunjabKesari
ਨੀਲਾਮੀ ਦੇ ਬਾਅਦ ਸੀ. ਐੱਸ. ਕੇ. ਦੀ ਪੂਰੀ ਟੀਮ
ਐੱਮ. ਐੱਸ. ਧੋਨੀ (ਕਪਤਾਨ), ਡਵੇਨ ਬ੍ਰਾਵੋ, ਫਾਫ ਡੂ ਪਲੇਸਿਸ, ਹਰਭਜਨ ਸਿੰਘ, ਇਮਰਾਨ ਤਾਹਿਰ, ਰਵਿੰਦਰ ਜਡੇਜਾ, ਸੁਰੇਸ਼ ਰੈਨਾ, ਸ਼ੇਨ ਵਾਟਸਨ, ਅੰਬਾਤੀ ਰਾਇਡੂ, ਕੇ. ਐੱਮ. ਆਸਿਫ, ਦੀਪਕ ਚਾਹਰ, ਜਗਦੀਸਨ ਨਾਰਾਇਣ, ਕਰਨ ਸ਼ਰਮਾ, ਕੇਦਾਰ ਜਾਧਵ, ਲੁੰਗੀ ਨਗਿਡੀ, ਮਿਸ਼ੇਲ ਸੈਂਟਨਰ, ਮੋਨੂ ਸਿੰਘ, ਐੱਮ. ਵਿਜੇ, ਰਿਤੁਰਾਜ ਗਾਇਕਵਾੜ, ਸ਼ਾਰਦੁਲ ਠਾਕੁਰ, ਸੈਮ ਕਰਨ, ਪਿਊਸ਼ ਚਾਵਲਾ, ਜੋਸ਼ ਹੇਜ਼ਲਵੁੱਡ।


author

Tarsem Singh

Content Editor

Related News