ਵਨਡੇ ਵਿਸ਼ਵ ਕੱਪ ਜੇਤੂ ਟੀਮ 'ਤੇ ਵਰ੍ਹੇਗਾ ਪੈਸਿਆਂ ਦਾ ਮੀਂਹ, ਬਾਕੀ ਟੀਮਾਂ ਵੀ ਪ੍ਰਾਪਤ ਕਰਨਗੀਆਂ ਮੋਟੀ ਰਕਮ
Friday, Nov 17, 2023 - 07:31 PM (IST)
ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾਵੇਗਾ। ਵਿਸ਼ਵ ਕੱਪ 2023 'ਚ ਕੁੱਲ 10 ਮਿਲੀਅਨ ਡਾਲਰ ਭਾਵ 83 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾਅ 'ਤੇ ਲੱਗੀ ਹੋਈ ਹੈ। ਇਸ ਇਨਾਮੀ ਰਾਸ਼ੀ ਦਾ ਸਭ ਤੋਂ ਵੱਡਾ ਹਿੱਸਾ 19 ਨਵੰਬਰ ਨੂੰ ਵਿਸ਼ਵ ਚੈਂਪੀਅਨ ਬਣਨ ਵਾਲੀ ਟੀਮ ਨੂੰ ਮਿਲੇਗਾ। ਉਪ ਜੇਤੂ ਟੀਮ ਨੂੰ ਵੱਡੀ ਇਨਾਮੀ ਰਾਸ਼ੀ ਮਿਲੇਗੀ।ਇਸ ਦੇ ਨਾਲ ਹੀ ਇਸ ਵਿਸ਼ਵ ਕੱਪ ਦੇ ਲੀਗ ਪੜਾਅ ਤੋਂ ਬਾਅਦ ਬਾਹਰ ਹੋ ਚੁੱਕੀਆਂ ਟੀਮਾਂ ਅਤੇ ਸੈਮੀਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ ਵੀ ਚੰਗੀ ਰਕਮ ਮਿਲਣੀ ਹੈ। 83 ਕਰੋੜ ਦੀ ਇਸ ਇਨਾਮੀ ਰਾਸ਼ੀ ਵਿੱਚ ਕਿਸ ਦੇ ਹਿੱਸੇ ਕਿੰਨੀ ਰਕਮ ਆਏਗੀ, ਆਓ ਜਾਣਦੇ ਹਾਂ
ਵਿਸ਼ਵ ਕੱਪ 2023 ਟਰਾਫੀ ਜੇਤੂ ਟੀਮ ਨੂੰ 4 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਾਰਤੀ ਕਰੰਸੀ 'ਚ ਦੇਖਿਆ ਜਾਵੇ ਤਾਂ ਇਹ ਰਕਮ 33 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਵੱਡੀ ਰਕਮ ਭਾਰਤ ਜਾਂ ਆਸਟ੍ਰੇਲੀਆ ਨੂੰ ਮਿਲੇਗੀ।
ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਹਾਰਨ ਵਾਲੀ ਟੀਮ ਭਾਵ ਇਸ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 2 ਮਿਲੀਅਨ ਡਾਲਰ ਯਾਨੀ 16.65 ਕਰੋੜ ਰੁਪਏ ਦਿੱਤੇ ਜਾਣਗੇ। ਸੈਮੀਫਾਈਨਲ ਮੈਚਾਂ ਵਿੱਚ ਹਾਰਨ ਵਾਲੀਆਂ ਦੋ ਟੀਮਾਂ ਦੇ ਖਾਤੇ ਵਿੱਚ ਕੁੱਲ 1.6 ਮਿਲੀਅਨ ਡਾਲਰ ਜਾਣਗੇ। ਇੱਥੇ ਹਰ ਟੀਮ ਦਾ ਹਿੱਸਾ 8 ਲੱਖ ਡਾਲਰ (6.65 ਕਰੋੜ ਰੁਪਏ) ਹੋਵੇਗਾ। ਇਹ ਰਕਮ ਨਿਊਜ਼ੀਲੈਂਡ ਅਤੇ ਦੱਖਣੀ ਅਫ਼ਰੀਕਾ ਦੀਆਂ ਟੀਮਾਂ ਨੂੰ ਜਾਵੇਗੀ। ਦੋਵੇਂ ਟੀਮਾਂ ਸੈਮੀਫਾਈਨਲ ਮੈਚ ਹਾਰ ਗਈਆਂ ਸੀ।
ਲੀਗ ਪੜਾਅ ਤੋਂ ਬਾਅਦ ਛੇ ਟੀਮਾਂ ਵਿਸ਼ਵ ਕੱਪ ਤੋਂ ਬਾਹਰ ਹੋਈਆਂ ਹਨ, ਉਸ ਹਰ ਟੀਮ ਨੂੰ ਇੱਕ-ਇੱਕ ਲੱਖ ਡਾਲਰ (83 ਲੱਖ ਰੁਪਏ) ਮਿਲਣਗੇ। ਪਾਕਿਸਤਾਨ, ਅਫਗਾਨਿਸਤਾਨ, ਇੰਗਲੈਂਡ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਨੀਦਰਲੈਂਡ ਨੂੰ ਇਹ ਰਾਸ਼ੀ ਮਿਲੇਗੀ। ਭਾਵ ਇਨ੍ਹਾਂ 6 ਟੀਮਾਂ ਨੂੰ ਕੁੱਲ 5 ਕਰੋੜ ਰੁਪਏ ਮਿਲਣਗੇ।
ਇਹ ਵੀ ਪੜ੍ਹੋ : ਆਸਟ੍ਰੇਲੀਆ ਲਈ ਡਰਾਉਣਾ ਸੁਫ਼ਨਾ ਬਣੀ ਭਾਰਤੀ ਟੀਮ, ਟੇਢੀ ਖੀਰ ਸਾਬਿਤ ਹੋਵੇਗਾ ਭਾਰਤ ਨੂੰ ਹਰਾਉਣਾ
ਲੀਗ ਗੇੜ ਵਿੱਚ ਹਰ ਮੈਚ ਜਿੱਤਣ ਵਾਲੀਆਂ ਟੀਮਾਂ ਲਈ ਚੰਗੀ ਇਨਾਮੀ ਰਾਸ਼ੀ ਤੈਅ ਕੀਤੀ ਗਈ ਸੀ। ਇੱਥੇ ਹਰ ਮੈਚ ਦੀ ਜੇਤੂ ਟੀਮ ਲਈ 40 ਹਜ਼ਾਰ ਡਾਲਰ ਯਾਨੀ 33 ਲੱਖ ਰੁਪਏ ਹਨ। ਇਸ ਤਰ੍ਹਾਂ ਲੀਗ ਪੜਾਅ ਦੇ 45 ਮੈਚਾਂ ਦੀ ਕੁੱਲ ਇਨਾਮੀ ਰਾਸ਼ੀ 1.8 ਮਿਲੀਅਨ ਡਾਲਰ ਯਾਨੀ 15 ਕਰੋੜ ਰੁਪਏ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ