ਸ਼ਮੀ ਨੇ ਲਾਇਆ ਤੇਜ਼ ਵਿਕਟਾਂ ਦਾ ਸੈਂਕਡ਼ਾ, ਇਰਫਾਨ ਨੂੰ ਛੱਡਿਆ ਪਿੱਛੇ

01/23/2019 1:01:16 PM

ਨੇਪੀਅਰ : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੁੱਧਵਾਰ ਨੂੰ ਨਿਊਜ਼ੀਲੈਂਡ ਖਿਲਾਫ ਪਹਿਲੇ ਵਨ ਡੇ ਕ੍ਰਿਕਟ ਦੌਰਾਨ ਇਸ ਸਵਰੂਪ ਵਿਚ ਸਭ ਤੋਂ ਤੇਜ਼ 100 ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਸ਼ਮੀ ਨੇ ਵਨ ਡੇ ਕ੍ਰਿਕਟ ਵਿਚ 56 ਮੈਚਾਂ ਵਿਚ ਇਹ ਅੰਕੜਾ ਪਾਰ ਕੀਤਾ ਹੈ। ਉਸ ਨੇ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੂੰ ਆਪਣਾ 100ਵਾਂ ਸ਼ਿਕਾਰ ਬਣਾਇਆ। ਸ਼ਮੀ ਤੋਂ ਪਹਿਲਾਂ ਇਰਫਾਨ ਪਠਾਨ ਨੇ 59 ਮੈਚਾਂ ਵਿਚ 100 ਵਿਕਟਾਂ ਪੂਰੀਆਂ ਕੀਤੀਆਂ ਸੀ। ਜ਼ਹੀਰ ਖਾਨ ਨੇ 65, ਅਜੀਤ ਅਗਰਕਰ ਨੇ 67 ਅਤੇ ਜਵਾਗਲ ਸ਼੍ਰੀਨਾਥ ਨੇ 68 ਮੈਚਾਂ ਵਿਚ ਵਨ ਡੇ ਵਿਕਟਾਂ ਦਾ ਸੈਂਕੜੇ ਪੂਰਾ ਕੀਤਾ ਸੀ।

PunjabKesari

ਭਾਰਤ ਲਈ ਵਨ ਡੇ 'ਚ ਸਭ ਤੋਂ ਤੇਜ਼ ਵਿਕਟਾਂ:
ਖਿਡਾਰੀ                           ਮੈਚ
ਮੁਹੰਮਦ ਸ਼ਮੀ                     56
ਇਰਫਾਨ ਪਠਾਨ                 59
ਜ਼ਹੀਰ ਖਾਨ                      65
ਅਜੀਤ ਅਗਰਕਰ               67
ਜਵਾਗਲ ਸ਼੍ਰੀਨਾਥ              68


Related News