ਮੁਹੰਮਦ ਹਫੀਜ਼ ਨੇ ਰਮੀਜ਼ ਰਾਜਾ ਦੀ ਨਿਯੁਕਤੀ 'ਤੇ ਚੁੱਕੇ ਸਵਾਲ, ਕਿਹਾ- ਇਹ ਸਹੀ ਨਹੀਂ ਹੈ
Monday, Jan 31, 2022 - 03:13 PM (IST)
ਕਰਾਚੀ- ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਪ੍ਰਮੁੱਖ ਦੀ ਨਿਯੁਕਤੀ ਦੀ ਪ੍ਰਕਿਰਿਆ ਦੇ ਇਲਾਵਾ ਘਰੇਲੂ ਕ੍ਰਿਕਟ 'ਚ ਟੀਮ ਦੀ ਗਿਣਤੀ ਘਟਾਉਣ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ। ਹਫੀਜ਼ ਨੇ ਘਰੇਲੂ ਕ੍ਰਿਕਟ ਤੋਂ ਵਿਭਾਗੀ ਤੇ ਬੈਂਕ ਟੀਮ ਨੂੰ ਖ਼ਤਮ ਕਰਨ ਦੇ ਫ਼ੈਸਲੇ ਦੀ ਵੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਘਰੇਲੂ ਕ੍ਰਿਕਟਰ ਬੇਰੋਜ਼ਗਾਰ ਹੋ ਗਏ ਤੇ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ। ਪੀ. ਸੀ. ਬੀ. ਨੇ ਦੋ ਸਾਲ ਪਹਿਲਾਂ ਇਮਰਾਨ ਖ਼ਾਨ ਦੇ ਨਿਰਦੇਸ਼ 'ਤੇ ਵਿਭਾਗ ਸਬੰਧੀ ਤੇ ਬੈਂਕ ਟੀਮ ਦੀ ਭੂਮਿਕਾ ਖ਼ਤਮ ਕਰ ਦਿੱਤੀ ਸੀ। ਇਮਰਾਨ ਜਦੋਂ ਖ਼ੁਦ ਖੇਡਦੇ ਸਨ ਤਾਂ ਉਨ੍ਹਾਂ ਨੇ ਉਸ ਸਮੇਂ ਘਰੇਲੂ ਕ੍ਰਿਕਟ 'ਚ ਰਾਸ਼ਟਰੀ ਹਵਾਈ ਕੰਪਨੀ ਤੇ ਹੋਰ ਵਿਭਾਗਾਂ ਵਲੋਂ ਕਾਫੀ ਕ੍ਰਿਕਟ ਖੇਡਿਆ ਸੀ।
ਹਾਲ ਹੀ 'ਚ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਹਫੀਜ਼ ਨੇ ਪੀ. ਸੀ. ਬੀ. ਪ੍ਰਧਾਨ ਦੀ ਚੋਣ ਪ੍ਰਕਿਰਿਆ 'ਤੇ ਵੀ ਸਵਾਲ ਚੁੱਕੇ । ਹਫੀਜ਼ ਨੇ ਕਿਹਾ ਕਿ ਬੋਰਡ ਦੇ ਪ੍ਰਧਾਨ ਅਹੁਦੇ ਲਈ ਉਚਿਤ ਚੋਣ ਪ੍ਰਕਿਰਿਆ ਹੋਣੀ ਚਾਹੀਦੀ ਸੀ ਤੇ ਉਹ ਬੋਰਡ ਦੇ ਮੁਖ ਸਰਪ੍ਰਸਤ ਭਾਵ ਪ੍ਰਧਾਨਮੰਤਰੀ ਵਲੋਂ ਨਾਮਜ਼ਦ ਨਹੀਂ ਹੋਣਾ ਚਾਹੀਦਾ ਹੈ। ਮੌਜੂਦਾ ਪ੍ਰਕਿਰਿਆ ਸਹੀ ਨਹੀਂ ਹੈ ਕਿਉਂਕਿ ਪੀ. ਸੀ. ਬੀ. ਪ੍ਰਧਾਨ ਸਿਆਸੀ ਆਧਾਰ 'ਤੇ ਚੁਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।