ਮਾਈਕਲ ਕਲਾਰਕ ਦਾ ਬਿਆਨ- ਸਮਿਥ ਨਹੀਂ ਇਹ ਖਿਡਾਰੀ ਬਣੇ ਆਸਟਰੇਲੀਆਈ ਕਪਤਾਨ

Wednesday, Mar 31, 2021 - 07:26 PM (IST)

ਮਾਈਕਲ ਕਲਾਰਕ ਦਾ ਬਿਆਨ- ਸਮਿਥ ਨਹੀਂ ਇਹ ਖਿਡਾਰੀ ਬਣੇ ਆਸਟਰੇਲੀਆਈ  ਕਪਤਾਨ

ਸਪੋਰਟਸ ਡੈਸਕ— ਸਟੀਵ ਸਮਿਥ ਦੇ ਕਪਤਾਨ ਵਾਲੇ ਬਿਆਨ ਦੇ ਬਾਅਦ ਇਕ ਵਾਰ ਫਿਰ ਆਸਟਰੇਲੀਆਈ ਟੀਮ ਦੀ ਕਪਤਾਨੀ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ। ਇਹ ਬਹਿਸ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਇਸ ਸਾਲ ਭਾਰਤ ’ਚ ਟੀ-20 ਵਰਲਡ ਕੱਪ ਦਾ ਆਯੋਜਨ ਹੋਣਾ ਹੈ ਤੇ ਆਸਟਰੇਲੀਆ ਕੋਲ ਚੰਗੇ ਕਪਤਾਨ ਦੀ ਕਮੀ ਹੈ। ਹੁਣ ਇਸ ਕਪਤਾਨ ਵਾਲੇ ਮੁੱਦੇ ’ਤੇ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਆਪਣਾ ਬਿਆਨ ਦਿੱਤਾ ਹੈ। ਮਾਈਕਲ ਕਲਾਰਕ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੂੰ ਕਪਤਾਨ ਬਣਾਉਣ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਦੇ ਕੋਚ ਪੋਂਟਿੰਗ ਦਾ ਬਿਆਨ- ਕਪਤਾਨੀ ਨਾਲ ਪੰਤ ਦੀ ਖੇਡ ’ਚ ਆਵੇਗਾ ਨਿਖਾਰ

PunjabKesariਮਾਈਕਲ ਕਲਾਰਕ ਨੇ ਆਪਣੇ ਬਿਆਨ ’ਚ ਕਿਹਾ ਕਿ ਪੈਟ ਕਮਿੰਸ ਆਸਟਰੇਲੀਆਈ ਟੀਮ ਦੀ ਕਪਤਾਨੀ ਲਈ ਸਭ ਤੋਂ ਵਧੀਆ ਉਮੀਦਵਾਰ ਹੋਣਗੇ। ਕਮਿੰਸ ਨੇ ਆਸਟਰੇਲੀਆ ਦੀ ਕਪਤਾਨੀ ਨੂੰ ਲੈ ਕੇ ਆਪਣੀ ਕੋਈ ਇੱਛਾ ਪ੍ਰਗਟ ਨਹੀਂ ਕੀਤੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਨਿਕਲਦਾ ਕਿ ਉਹ ਕਪਤਾਨ ਨਹੀਂ ਬਣਨਾ ਚਾਹੁੰਦੇ। ਕਮਿੰਸ ਨੇ ਆਪਣੇ ਮੂੰਹ ਤੋਂ ਕੁਝ ਵੀ ਨਹੀਂ ਕਿਹਾ ਪਰ ਉਨ੍ਹਾਂ ’ਚ ਅਗਵਾਈ ਕਰਨ ਦੀ ਸਮਰਥਾ ਹੈ।

PunjabKesariਕਲਾਰਕ ਨੇ ਅੱਗੇ ਕਿਹਾ ਕਿ ਮੈਂ ਉਨ੍ਹਾਂ ਨੂੰ ਨਿਊਸਾਊਥ ਵੇਲਸ ਲਈ ਕਪਤਾਨੀ ਕਰਦੇ ਹੋਏ ਦੇਖਿਆ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਉਹ ਆਸਟਰੇਲੀਆ ਲਈ ਤਿੰਨੋ ਫ਼ਾਰਮੈਟ ’ਚ ਕਪਤਾਨੀ ਕਰ ਸਕਦੇ ਹਨ। ਉਹ ਟੀਮ ਦੇ ਰੈਗੁਲਰ ਗੇਂਦਬਾਜ਼ ਹਨ। ਮੈਂ ਆਪਣੇ ਸ਼ਬਦਾਂ ਨਾਲ ਜ਼ਾਹਰ ਕਰ ਦਿੱਤਾ ਹੈ ਕਿ ਮੈਂ ਕਿਸ ਖਿਡਾਰੀ ਨੂੰ ਟੀਮ ਦਾ ਕਪਤਾਨ ਬਣਦਾ ਦੇਖਣਾ ਚਾਹੁੰਦਾ ਹਾਂ। ਉਹ ਤਿੰਨੇ ਫ਼ਾਰਮੈਟ ਲਈ ਫ਼ਿੱਟ ਹੈ ਤੇ ਬੜੀ ਹੀ ਸਿਆਣਪਤਾ ਨਾਲ ਗੇਂਦਬਾਜ਼ੀ ਦੇ ਨਾਲ ਕਪਤਾਨੀ ਵੀ ਕਰ ਸਕਦਾ ਹੈ।
ਇਹ ਵੀ ਪੜ੍ਹੋ : ਧਵਨ ਨੇ ਚਾਹਲ ਦੀ ਵਾਈਫ਼ ਧਨਸ਼੍ਰੀ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

PunjabKesariਜ਼ਿਕਰਯੋਗ ਹੈ ਕਿ ਹਾਲ ਹੀ ’ਚ ਸਟੀਵ ਸਮਿਥ ਨੇ ਬਿਆਨ ਦਿੱਤਾ ਸੀ ਕਿ ਜਿਸ ’ਚ ਉਨ੍ਹਾਂ ਨੇ ਆਪਣੀ ਇੱਛਾ ਪ੍ਰਗਟਾਈ ਸੀ ਕਿ ਉਹ ਇਕ ਵਾਰ ਫਿਰ ਤੋਂ ਆਸਟਰੇਲੀਆ ਦੀ ਕਪਤਾਨੀ ਕਰਨਾ ਚਾਹੁੰਦਾ ਹੈ। ਦੂਜੇ ਪਾਸੇ ਟੀਮ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਮਿਥ ਦੇ ਇਸ ਬਿਆਨ ’ਤੇ ਕਿਹਾ ਕਿ ਅਜੇ ਟੀਮ ’ਚ ਉਸ ਦੀ ਕਪਤਾਨੀ ਲਈ ਜਗ੍ਹਾ ਨਹੀਂ ਹੈ ਕਿਉਂਕਿ ਟੀਮ ਕੋਲ ਟਿਮ ਪੇਨ ਤੇ ਐਰੋਨ ਫ਼ਿੰਚ ਦੇ ਰੂਪ ’ਚ ਕਪਤਾਨ ਮੌਜੂਦ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News