ਮੈਕਸੀਕੋ ਦੀ ਓਲੰਪਿਕ ਪੈਦਲ ਚਾਲ ਐਥਲੀਟ ਡੋਪਿੰਗ ਲਈ ਪਾਬੰਦੀਸ਼ੁਦਾ
Friday, May 10, 2019 - 09:13 PM (IST)

ਪੈਰਿਸ— ਵਿਸ਼ਵ ਤੇ ਓਲੰਪਿਕ 20 ਕਿ. ਮੀ. ਪੈਦਲ ਚਾਲ ਦੀ ਚਾਂਦੀ ਤਮਗਾ ਜੇਤੂ ਮੈਕਸੀਕੋ ਦੀ ਮਾਰੀਆ ਗੁਆਦਾਲੂਪੇ ਗੋਂਜਾਲੇਜ ਨੂੰ ਡੋਪਿੰਗ ਕਾਰਣ ਚਾਰ ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। 30 ਸਾਲਾ ਗੋਂਜਾਲੇਜ ਨੂੰ 17 ਅਕਤੂਬਰ ਨੂੰ ਐਨਾਬੋਲਿਕ ਸਟੀਰਾਈਡ ਟਰੇਨਬੋਲੋਨ ਦਵਾਈ ਲਈ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਹ ਨਵੰਬਰ 2022 ਤਕ ਪਾਬੰਦੀਸ਼ੁਦਾ ਰਹੇਗੀ। ਹਾਲਾਂਕਿ ਉਹ 2016 'ਚ ਹਾਸਲ ਕੀਤੇ ਗਏ ਆਪਣੇ ਤਮਗਿਆਂ ਨੂੰ ਆਪਣੇ ਕੋਲ ਰੱਖ ਸਕੇਗੀ ਜਿਸ 'ਚ ਉਨ੍ਹਾਂ ਨੇ ਰੀਓ ਓਲੰਪਿਕ 'ਚ ਕਾਂਸੀ ਤਮਗਾ ਜਿੱਤਾਆ ਸੀ ਤੇ 2017 ਲੰਡਨ ਵਿਸ਼ਵ ਚੈਂਪੀਅਸ਼ਿਪ 'ਚ ਉਪ ਜੇਤੂ ਰਹੀ ਸੀ।