ਮੇਸੀ ਨਿਸ਼ਚਿਤ ਰੂਪ ਨਾਲ ਕੇਰਲ ਦਾ ਦੌਰਾ ਕਰੇਗਾ : ਮੰਤਰੀ
Sunday, Jun 08, 2025 - 11:47 AM (IST)

ਤਿਰੂਵਨੰਤਮਪੁਰਮ– ਕੇਰਲ ਦੇ ਖੇਡ ਮੰਤਰੀ ਬੀ. ਅਬਦੁਰਹੀਮਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਦੇ ਪਹਿਲਾਂ ਦੇ ਐਲਾਨ ਦੇ ਮੁਤਾਬਕ ਮਹਾਨ ਫੁੱਟਬਾਲਰ ਲਿਓਨਿਲ ਮੇਸੀ ਦੀ ਅਗਵਾਈ ਵਾਲੀ ਅਰਜਨਟੀਨਾ ਦੀ ਰਾਸ਼ਟਰੀ ਫੁੱਟਬਾਲ ਟੀਮ ਨਿਸ਼ਚਿਤ ਰੂਪ ਨਾਲ ਰਾਜ ਦਾ ਦੌਰਾ ਕਰੇਗੀ। ਉਸ ਨੇ ਦੱਸਿਆ ਕਿ ਸਪਾਂਸਰਾਂ ਨੇ ਇਸ ਆਯੋਜਨ ਲਈ ਮੈਚ ਫੀਸ ਦਾ ਭੁਗਤਾਨ ਕਰ ਦਿੱਤਾ ਹੈ।
ਉਸ ਨੇ ਕਿਹਾ ਕਿ ਅਰਜਨਟੀਨਾ ਦੀ ਟੀਮ ਦੇ ਇਸ ਸਾਲ ਅਕਤੂਬਰ-ਨਵੰਬਰ ਵਿਚ ਆਉਣ ਦੀ ਜ਼ਿਆਦਾ ਸੰਭਾਵਨਾ ਹੈ। ਇਸ ਦੌਰੇ ਦੌਰਾਨ ਟੀਮ ਨੂੰ ਸਰਕਾਰੀ ਮਹਿਮਾਨ ਦੀਆਂ ਸਹੂਲਤਾਂ ਮਿਲਣਗੀਆਂ। ਮੰਤਰੀ ਨੇ ਫੇਸਬੁੱਕ ’ਤੇ ਇਕ ਸੰਖੇਪ ਪੋਸਟ ਲਿਖ ਕੇ ਕਿਹਾ ਕਿ ‘ਮੇਸੀ ਆਵੇਗਾ’।