ਮੈਸੀ ਅਰਜਨਟੀਨਾ ਦੀ ਸੰਭਾਵਿਤ ਵਰਲਡ ਕੱਪ ਟੀਮ ਦੀ ਅਗਵਾਈ ਕਰੇਗਾ

Wednesday, May 13, 2026 - 10:27 AM (IST)

ਮੈਸੀ ਅਰਜਨਟੀਨਾ ਦੀ ਸੰਭਾਵਿਤ ਵਰਲਡ ਕੱਪ ਟੀਮ ਦੀ ਅਗਵਾਈ ਕਰੇਗਾ

ਬਿਊਨਸ ਆਇਰਸ– ਲਿਓਨਿਲ ਮੈਸੀ ਉਨ੍ਹਾਂ 55 ਖਿਡਾਰੀਆਂ ’ਚ ਸ਼ਾਮਲ ਹੈ, ਜਿਨ੍ਹਾਂ ਨੂੰ ਸੋਮਵਾਰ ਨੂੰ ਅਮਰੀਕਾ, ਮੈਕਸੀਕੋ ਤੇ ਕੈਨੇਡਾ ’ਚ ਹੋਣ ਵਾਲੇ ਫੀਫਾ ਵਰਲਡ ਕੱਪ ਲਈ ਅਰਜਨਟੀਨਾ ਦੀ ਸ਼ੁਰੂਆਤੀ ਟੀਮ ’ਚ ਚੁਣਿਆ ਗਿਆ ਹੈ। 38 ਸਾਲਾ ਮੈਸੀ ਉਸ ਹਮਲਾਵਰ ਫਾਰਵਰਡ ਲਾਈਨ ਦੀ ਅਗਵਾਈ ਕਰੇਗਾ, ਜਿਸ ’ਚ ਇੰਟਰ ਮਿਲਾਨ ਦਾ ਸਟ੍ਰਾਈਕਰ ਲੁਟਾਰੋ ਮਾਰਟੀਨੇਜ਼, ਐਟਲੇਟਿਕੋ ਮੈਡ੍ਰਿਡ ਦਾ ਫਾਰਵਰਡ ਜੂਲੀਅਨ ਅਲਵਾਰੇਜ਼ ਤੇ ਬੋਲੋਗਨਾ ਦਾ ਸੈਂਟੀਆਗੋ ਕਾਸਟਰੋ ਵੀ ਸ਼ਾਮਲ ਹਨ।

ਇਸ ਸੂਚੀ ’ਚ ਕਈ ਅਜਿਹੇ ਖਿਡਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਜੇ ਤੱਕ ਕੋਈ ਕੌਮਾਂਤਰੀ ਮੈਚ ਨਹੀਂ ਖੇਡਿਆ ਹੈ। ਇਨ੍ਹਾਂ ’ਚ ਬੋਕਾ ਜੂਨੀਅਰਜ਼ ਦਾ ਡਿਫੈਂਡਰ ਲੁਟਾਰੋ ਡੀ ਲੋਲੋ, ਕਾਸਟਰੋ, ਗੇਟਾਫੇ ਦਾ ਸੈਂਟਰ-ਬੈਕ ਜ਼ੈਦ ਰੋਮੇਰੋ ਤੇ ਰਿਵਰ ਪਲੇਟ ਦਾ ਗੋਲਕੀਪਰ ਸੈਂਟੀਆਗੋ ਬੇਲਟ੍ਰਾਨ ਸ਼ਾਮਲ ਹੈ। ਫੀਫਾ ਨੇ ਵਰਲਡ ਕੱਪ ਦੀਆਂ ਆਖਰੀ ਟੀਮਾਂ ਦੇ ਐਲਾਨ ਲਈ 2 ਜੂਨ ਦੀ ਸਮਾਂ ਹੱਦ ਤੈਅ ਕੀਤੀ ਹੈ।

ਅਰਜਨਟੀਨਾ ਆਪਣੀ ਵਰਲਡ ਕੱਪ ਮੁਹਿੰਮ ਦੀ ਸ਼ੁਰੂਆਤ 16 ਜੂਨ ਨੂੰ ਅਲਜੀਰੀਆ ਵਿਰੁੱਧ ਕਰੇਗਾ, ਜਿਸ ਤੋਂ ਬਾਅਦ ਗਰੁੱਪ-ਜੇ ’ਚ ਉਸ ਦਾ ਮੁਕਾਬਲਾ ਆਸਟਰੀਆ ਤੇ ਜੌਰਡਨ ਨਾਲ ਵੀ ਹੋਵੇਗਾ।


author

Tarsem Singh

Content Editor

Related News