ਮੈਸੀ ਦੀ ਮਦਦ ਨਾਲ ਇੰਟਰ ਮਿਆਮੀ ਨੇ ਅਟਲਾਂਟਾ ਨੂੰ ਬਰਾਬਰੀ ’ਤੇ ਰੋਕਿਆ
Monday, Sep 07, 2026 - 10:43 AM (IST)
ਮਿਆਮੀ : ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਲੈਣ ਤੋਂ ਬਾਅਦ ਵੀ ਅਰਜਨਟੀਨਾ ਦੇ ਮਹਾਨ ਖਿਡਾਰੀ ਲਿਓਨਿਲ ਮੈਸੀ ਨੇ ਮੈਦਾਨ ’ਤੇ ਆਪਣਾ ਪ੍ਰਭਾਵ ਛੱਡਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਮੈਸੀ ਨੇ ਦੇਰ ਰਾਤ ਇੰਟਰ ਮਿਆਮੀ ਲਈ ਦੋ ਗੋਲਾਂ ’ਚ ਮਦਦ ਕੀਤੀ ਪਰ ਉਸ ਦੀ ਟੀਮ ਅਟਲਾਂਟਾ ਯੂਨਾਈਟਿਡ ਵਿਰੁੱਧ 2-2 ਨਾਲ ਡਰਾਅ ’ਤੇ ਰੋਕ ਦਿੱਤੀ ਗਈ। ਅਰਜਨਟੀਨਾ ਲਈ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ ਦੇ ਐਲਾਨ ਤੋਂ ਬਾਅਦ ਇਹ ਮੈਸੀ ਦਾ ਪਹਿਲਾ ਮੁਕਾਬਲਾ ਸੀ।ਇੰਟਰ ਮਿਆਮੀ ਵੱਲੋਂ ਲੂਈਸ ਸੁਆਰੇਜ਼ ਤੇ ਕਾਸੇਮੀਰੋ ਨੇ ਗੋਲ ਕੀਤੇ। ਟੀਮ ਈਸਟਰਨ ਕਾਨਫਰੰਸ ’ਚ ਦੂਜੇ ਸਥਾਨ ’ਤੇ ਹੈ ਤੇ ਚੋਟੀ ’ਤੇ ਮੌਜੂਦ ਨੈਸ਼ਵਿਲੇ ਤੋਂ 10 ਅੰਕ ਪਿੱਛੇ ਹੈ। ਨਿਯਮਤ ਸੈਸ਼ਨ ’ਚ ਉਸ ਦੇ 11 ਮੁਕਾਬਲੇ ਬਾਕੀ ਹਨ।
