CWC 2019 : ਮੈਕਗ੍ਰਾ ਨੇ ਦਿੱਤਾ ਬਿਆਨ, ਭਾਰਤ ਦੇ ਅਗਲੇ ਯੁਵਰਾਜ ਹੋ ਸਕਦੇ ਹਨ ਪੰਡਯਾ

Tuesday, Jun 04, 2019 - 11:24 AM (IST)

CWC 2019 : ਮੈਕਗ੍ਰਾ ਨੇ ਦਿੱਤਾ ਬਿਆਨ, ਭਾਰਤ ਦੇ ਅਗਲੇ ਯੁਵਰਾਜ ਹੋ ਸਕਦੇ ਹਨ ਪੰਡਯਾ

ਸਪੋਰਟਸ ਡੈਸਕ : ਆਸਟਰੇਲੀਆ ਦੇ ਮਹਾਨ ਗੇਂਦਬਾਜ਼ ਗਲੈਨ ਮੈਕਗ੍ਰਾ ਨੇ ਸੋਮਵਾਰ ਨੂੰ ਕਿਹਾ ਕਿ ਮੌਜੂਦਾ ਆਈ. ਸੀ. ਸੀ. ਵਰਲਡ ਕੱਪ ਵਿਚ ਹਾਰਦਿਕ ਪੰਡਯਾ ਭਾਰਤ ਲਈ ਉਹੀ ਭੂਮਿਕਾ ਨਿਭਾ ਸਕਦੇ ਹਨ ਜਿਸ ਤਰ੍ਹਾਂ ਦੀ 2011 ਦੇ ਸੈਸ਼ਨ ਵਿਚ ਯੁਵਰਾਜ ਸਿੰਘ ਨੇ ਨਿਭਾਈ ਸੀ। ਯੁਵਰਾਜ ਨੇ 2011 ਵਿਚ ਗੇਂਦ ਅਤੇ ਬੱਲੇ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜੀ ਵਾਰ ਭਾਰਤ ਨੂੰ ਵਰਲਡ ਚੈਂਪੀਅਨ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਹ ਟੂਰਨਾਮੈਂਟ ਵਿਚ 'ਮੈਨ ਆਫ ਦਿ ਸੀਰੀਜ਼' ਵੀ ਰਹੇ ਸੀ।

PunjabKesari

ਮੈਕਗ੍ਰਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤੀ ਟੀਮ ਨੂੰ ਯੁਵਰਾਜ ਦੀ ਕਮੀ ਮਹਿਸੂਸ ਹੋਵੇਗੀ ਜਿਸ ਨੇ 2011 ਵਿਚ ਫਿਨਿਸ਼ਰ ਦੀ ਭੂਮਿਕਾ ਨਿਭਾਈ ਸੀ ਤਾਂ ਮੈਕਗ੍ਰਾ ਨੇ ਕਿਹਾ, ''ਪੰਡਯਾ ਉਹ ਭੂਮਿਕਾ ਨਿਭਾ ਸਕਦੇ ਹਨ। ਦਿਨੇਸ਼ ਕਾਰਤਿਕ ਵੀ ਚੰਗੇ ਫਿਨਿਸ਼ਰ ਹਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਕੋਲ ਅਜਿਹੀ ਟੀਮ ਹੈ ਜੋ ਚੰਗਾ ਕਰ ਸਕਦੀ ਹੈ। ਭਾਰਤ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਜਸਪ੍ਰੀਤ ਬੁਮਰਾਹ ਵਨ ਡੇ ਕ੍ਰਿਕਟ ਦੇ ਸਰਵਸ੍ਰੇਸ਼ਠ ਗੇਂਦਬਾਜ਼ ਹਨ। ਉਹ ਆਖਰੀ ਓਵਰਾਂ ਵਿਚ ਹੋਰ ਚੰਗੀ ਗੇਂਦਬਾਜ਼ੀ ਕਰ ਸਕਦੇ ਹਨ। ਇਹ ਦੱਖਣਾ ਦਿਲਚਸਪ ਹੋਵੇਗਾ ਕਿ ਇੰਗਲੈਂਡ ਦੇ ਹਾਲਾਤ ਵਿਚ ਉਹ ਕਿਸ ਤਰ੍ਹਾਂ ਖੇਡਦੇ ਹਨ।''

PunjabKesari


Related News