ਮੈਚ ਤੋਂ ਪਹਿਲਾਂ ਇੰਗਲੈਂਡ ਟੀਮ ਦੇ ਪ੍ਰਸ਼ੰਸਕਾਂ ਦਾ ਕਾਫੀ ਸ਼ਾਨਦਾਰ ਸਵਾਗਤ

06/18/2018 9:42:47 PM

ਵੋਲਗੋਗ੍ਰਾਦ : ਇੰਗਲੈਂਡ ਅਤੇ ਰੂਸ ਦੇ ਰਾਜਨੀਤਿਕ ਰਿਸ਼ਤਿਆਂ ਦੇ ਵਿਚਾਲੇ ਫੁੱਟਬਾਲ ਵਿਸ਼ਵ ਕੱਪ ਲਈ ਇੱਥੇ ਪਹੁੰਚੇ ਇੰਗਲੈਂਡ ਦੇ ਪ੍ਰਸ਼ੰਸਕਾਂ ਦਾ ਕਾਫੀ ਸ਼ਾਨਦਾਰ ਸਵਾਗਤ ਹੋਇਆ। ਇਸ ਤੋਂ ਪਹਿਲਾਂ 2016 'ਚ ਯੂਰੋ ਕੱਪ ਦੌਰਾਨ ਦੋਵੇਂ ਦੇਸ਼ਾਂ ਦੇ ਪ੍ਰਸ਼ੰਸਕਾਂ ਦੇ ਵਿਚਾਲੇ ਹਿੰਸਕ ਮਾਮਲਾ ਹੋਇਆ ਸੀ।

PunjabKesari
ਇੰਗਲੈਂਡ ਫੁੱਟਬਾਲ ਸਪੋਰਟਰ ਫੈਡਰੇਸ਼ਨ ਦੇ ਮੁਤਾਬਕ ਇਸ ਮੈਚ 'ਚ ਇੰਗਲੈਂਡ ਦੇ ਪ੍ਰਸ਼ੰਸ਼ਕਾਂ ਦੀ ਸੰਖਿਆ ਜ਼ਿਆਦਾ ਨਹੀਂ ਰਹੇਗੀ ਕਿਉਂਕਿ ਉੱਥੋਂ ਦੇ ਸਮਰਥਕਾਂ ਨੂੰ 2000 ਤੋਂ ਵੀ ਘੱਟ ਟਿਕਟਾਂ ਵੇਚਿਆ ਗਈਆਂ ਹਨ। ਲੰਡਨ ਤੋਂ ਪਹਿਲੀ ਵਾਰ ਰੂਸ ਆਈ ਪ੍ਰਸ਼ੰਸਕ ਕਾਮਿੱਲ ਕ੍ਰੋਕਸਟਨ ਇੱਥੋਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੀ ਹੈ।

PunjabKesari
ਉਸ ਨੇ ਕਿਹਾ ਕਿ ਮੈਨੂੰ ਇੱਥੋਂ ਜ਼ਿਆਦਾ ਉਮੀਦਾਂ ਨਹੀਂ ਪਰ ਪੂਸ 'ਚ ਮੇਰਾ ਸ਼ਾਨਦਾਰ ਸਵਾਗਤ ਹੋਇਆ ਹੈ।

PunjabKesari


Related News