ਵਿਵਾਦਾਂ ਤੋਂ ਬਚਣ ਲਈ ਮੈਰੀਕਾਮ ਨੇ ਛੱਡੀ ਸਪੋਰਟਸ ਐਵਾਰਡ ਦੀ ਮੀਟਿੰਗ

08/18/2019 4:01:33 PM

ਸਪੋਰਟਸ ਡੈਸਕ— ਚੈਂਪੀਅਨ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਹਿੱਤਾਂ ਦੇ ਟਕਰਾਅ ਕਾਰਣ ਖੁਦ ਨੂੰ ਦ੍ਰੋਣਾਚਾਰੀਆ ਐਵਾਰਡ ਚੋਣ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਤੋਂ ਵੱਖ ਕਰ ਲਿਆ। ਉਸਦਾ ਕੋਚ ਛੋਟੇਲਾਲ ਯਾਦਵ ਇਸ ਐਵਾਰਡ ਦੀ ਦੌੜ 'ਚ ਹੈ। ਚੋਣ ਪੈਨਲ 'ਚ 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਦੇ ਸ਼ਾਮਲ ਹੋਣ ਨਾਲ ਸਵਾਲ ਉਠ ਰਹੇ ਸਨ ਕਿਉਂਕਿ ਐਵਾਰਡਾਂ ਦੇ ਦਾਅਵੇਦਾਰਾਂ 'ਚ ਉਸਦਾ ਕੋਚ ਵੀ ਸ਼ਾਮਲ ਸੀ। ਮੈਰੀਕਾਮ ਨੇ ਹਾਲਾਂਕਿ ਖੁਦ ਨੂੰ ਚੋਣ ਪ੍ਰਕਿਰਿਆ ਤੋਂ ਵੱਖ ਕਰਨ ਦਾ ਫੈਸਲਾ ਕੀਤਾ।PunjabKesari
ਇਸ ਚੋਣ ਕਮੇਟੀ 'ਚ ਮੈਰੀਕਾਮ ਤੋਂ ਇਲਾਵਾ ਸਾਬਕਾ ਫੁੱਟਬਾਲਰ ਬਾਇਚੁੰਗ ਭੂਟਿਆ, ਲੰਬੀ ਛਲਾਂਗ ਦੀ ਸਾਬਕਾ ਐਥਲੀਟ ਅੰਜੂ ਸੰਨਿਆਸਣ ਜਾਰਜ, ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਅਤੇ ਟੇਬਲ ਟੈਨਿਸ ਟੀਮ ਦੇ ਕੋਚ ਕਮਲੇਸ਼ ਮੇਹਿਤਾ ਸ਼ਾਮਲ ਸਨ। ਛੋਟੇਲਾਲ ਤੋਂ ਇਲਾਵਾ ਭਾਰਤੀ ਮੁੱਕੇਬਾਜੀ ਸੰਘ ਨੇ ਵਰਲਡ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਜੇਤੂ ਗੌਰਵ ਬਿਧੂੜੀ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ ਦੇ ਨਾਮਾਂ ਦੀ ਸਿਫਾਰਿਸ਼ ਅਰਜੁਨ ਐਵਾਰਡ ਲਈ ਕੀਤੀ ਹੈ। ਸ਼ਾਮ ਗੁਰੁੰਗ ਅਤੇ ਸ਼ਿਵ ਸਿੰਘ ਦੇ ਨਾਮਾਂ ਨੂੰ ਵੀ ਦ੍ਰੋਣਾਚਾਰੀਆ ਐਵਾਰਡ ਲਈ ਭੇਜਿਆ ਸੀ।


Related News