ਮਣਿਕਾ ਬੱਤਰਾ ਏਸ਼ੀਆਈ ਟੀ. ਟੀ. ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ

Sunday, Oct 13, 2024 - 02:10 PM (IST)

ਮਣਿਕਾ ਬੱਤਰਾ ਏਸ਼ੀਆਈ ਟੀ. ਟੀ. ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ’ਚ

ਅਸਤਾਨਾ (ਕਜ਼ਾਕਿਸਤਾਨ), (ਵਾਰਤਾ)– ਸਾਬਕਾ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਮਣਿਕਾ ਬੱਤਰਾ ਨੇ ਇੱਥੇ ਏਸ਼ੀਆਈ ਟੇਬਲ ਟੈਨਿਸ ਚੈਂਪੀਅਨਸ਼ਿਪ-2024 ਵਿਚ ਮਹਿਲਾ ਸਿੰਗਲਜ਼ ਪ੍ਰਤੀਯੋਗਿਤਾ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਟੇਬਲ ਟੈਨਿਸ ਰੈਂਕਿੰਗ ਵਿਚ 29ਵੇਂ ਸਥਾਨ ’ਤੇ ਕਾਬਜ਼ ਮਣਿਕਾ ਬੱਤਰਾ ਨੇ ਚੀਨੀ ਤਾਈਪੇ ਦੀ ਦੁਨੀਆ ਦੀ 77ਵੇਂ ਨੰਬਰ ਦੇ ਖਿਡਾਰਨ ਚੇਂਗ ਸੀਨ ਤਜੂ ਨੂੰ 3-0 (11-7, 11-9, 11-8) ਨਾਲ ਹਰਾ ਕੇ ਰਾਊਂਡ ਆਫ 16 ਵਿਚ ਜਗ੍ਹਾ ਬਣਾਈ। 

ਇਸ ਤੋਂ ਪਹਿਲਾਂ ਦਿਨ ਵਿਚ ਮਣਿਕਾ ਨੇ ਫਿਲੀਪੀਨਜ਼ ਦੀ ਖੇਈਥ ਕਰੂਜ਼ ਵਿਰੁੱਧ ਇਕ ਨੇੜਲੇ ਮੁਕਾਬਲੇ ਵਿਚ 3-1 (9-11, 11-6, 11-9, 14-12) ਨਾਲ ਜਿੱਤ ਹਾਸਲ ਕੀਤੀ। ਵਿਸ਼ਵ ਵਿਚ 26ਵੇਂ ਸਥਾਨ ’ਤੇ ਕਾਬਜ਼ ਭਾਰਤ ਦੀ ਚੋਟੀ ਦਰਜਾ ਪ੍ਰਾਪਤ ਮਹਿਲਾ ਸਿੰਗਲਜ਼ ਖਿਡਾਰਨ ਸ਼੍ਰੀਜਾ ਅਕੁਲਾ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਟੀਮ ਕਾਂਸੀ ਤਮਗਾ ਜੇਤੂ, ਪੀਪੁਲਸ ਰਿਪਬਲਿਕ ਆਫ ਚਾਈਨਾ ਦੀ ਕੂਆਈ ਮੈਨ ਹੱਥੋਂ 3-0 (11-9, 11-6, 11-8) ਨਾਲ ਹਾਰ ਤੋਂ ਬਾਅਦ ਰਾਊਂਡ ਆਫ 32 ਵਿਚੋਂ ਬਾਹਰ ਹੋਣਾ ਪਿਆ।


author

Tarsem Singh

Content Editor

Related News