ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ

Wednesday, Apr 13, 2022 - 07:29 PM (IST)

ਮੈਡ੍ਰਿਡ- ਦੱਖਣੀ ਸਪੇਨ ਦਾ ਸ਼ਹਿਰ ਮਲਾਗਾ ਡੇਵਿਸ ਕੱਪ ਟੈਨਿਸ ਫਾਈਨਲਜ਼ ਤੋਂ ਬਾਅਦ ਦੇ ਪੜਾਅ ਦੀ ਮੇਜ਼ਬਾਨੀ ਕਰੇਗਾ। ਆਯੋਜਕਾਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ। ਟੂਰਨਾਮੈਂਟ ਦੇ ਪਹਿਲੇ 2 ਸੈਸ਼ਨਾਂ ਦਾ ਪ੍ਰਬੰਧ ਮੈਡ੍ਰਿਡ ਵਿਚ ਹੋਣ ਤੋਂ ਬਾਅਦ ਟੂਰਨਾਮੈਂਟ ਸਪੇਨ ਵਿਚ ਹੀ ਰਹੇਗਾ। ਗਰੁੱਪ ਪੜਾਅ ਦਾ ਪ੍ਰਬੰਧ 14 ਤੋਂ 18 ਸਤੰਬਰ ਤੱਕ ਇਟਲੀ ਦੇ ਬੋਲੋਗਨਾ, ਸਕਾਟਲੈਂਡ ਦੇ ਗਲਾਸਗੋ, ਜਰਮਨੀ ਦੇ ਹੈਮਬਰਗ ਤੇ ਇਕ ਹੋਰ ਸ਼ਹਿਰ ਵਿਚ ਹੋਵੇਗਾ, ਜਿਸ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ। 

PunjabKesari

ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਮੈਡ੍ਰਿਡ ਦੇ ਨਾਲ ਆਸਟਰੀਆ ਦੇ ਇੰਸਬਰਕ ਅਤੇ ਇਟਲੀ ਦੇ ਤੁਰਿਨ ਨੇ ਪਿਛਲੇ ਸੈਸ਼ਨ ਵਿਚ ਗਰੁੱਪ ਮੁਕਾਬਲਿਆਂ ਦੀ ਮੇਜ਼ਬਾਨੀ ਕੀਤੀ ਸੀ। ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਦਾ ਪ੍ਰਬੰਧ ਮਲਾਗਾ ਵਿਚ ਇੰਡੋਰ ਹਾਰਡ ਕੋਰਟ 'ਤੇ 21 ਤੋਂ 27 ਨਵੰਬਰ ਤੱਕ ਹੋਵੇਗਾ। ਅੰਤਰਰਾਸ਼ਟਰੀ ਟੈਨਿਸ ਮਹਾਸੰਘ ਅਤੇ ਪ੍ਰਬੰਧਕ ਸਮੂਹ ਕਾਸਮੋਸ ਟੈਨਿਸ ਨੇ ਕਿਹਾ ਕਿ ਸ਼ਹਿਰ 2023 ਦੇ ਅੰਤਿਮ ਪੜਾਅ ਦੀ ਮੇਜ਼ਬਾਨੀ ਵੀ ਕਰੇਗਾ। ਮਲਾਗਾ ਇਸ ਸਾਲ ਗਰੁੱਪ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਚੁਣੇ ਸ਼ਹਿਰਾਂ ਵਿਚ ਸ਼ਾਮਿਲ ਸੀ ਪਰ ਫਾਈਨਲਜ਼ ਲਈ ਚੁਣੇ ਜਾਣ ਤੋਂ ਬਾਅਦ ਕੋਈ ਹੋਰ ਸ਼ਹਿਰ ਉਸ ਦੀ ਜਗ੍ਹਾ ਲਵੇਗਾ।

ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 
 


Gurdeep Singh

Content Editor

Related News