SBI ਤੋਂ ਬਾਅਦ ਹੁਣ ਧੋਨੀ ਇਸ ਕੰਪਨੀ ਦੇ ਬਣੇ ਬ੍ਰਾਂਡ ਅੰਬੈਸਡਰ

Monday, Dec 01, 2025 - 04:37 PM (IST)

SBI ਤੋਂ ਬਾਅਦ ਹੁਣ ਧੋਨੀ ਇਸ ਕੰਪਨੀ ਦੇ ਬਣੇ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ- ਪੈਨਾਸੋਨਿਕ ਲਾਈਫ ਸਾਲਿਊਸ਼ਨਜ਼ ਇੰਡੀਆ ਨੇ ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਏਅਰ ਕੰਡੀਸ਼ਨਰ ਪੋਰਟਫੋਲਿਓ ਦਾ ਨਵਾਂ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਜਾਰੀ ਪ੍ਰੈੱਸ ਰਿਲੀਜ਼ 'ਚ ਇਹ ਜਾਣਕਾਰੀ ਦਿੱਤੀ। ਪੈਨਾਸੋਨਿਕ ਵੱਲੋਂ ਕਿਹਾ ਗਿਆ ਕਿ 'ਕੈਪਟਨ ਕੂਲ' ਦੇ ਨਾਮ ਨਾਲ ਦੁਨੀਆ ਭਰ 'ਚ ਮਸ਼ਹੂਰ ਧੋਨੀ ਨਿਰੰਤਰਤਾ, ਧੀਰਜ ਅਤੇ ਉੱਚ ਸਮਰੱਥਾ ਦੇ ਪ੍ਰਦਰਸ਼ਨ ਦਾ ਪ੍ਰਤੀਕ ਹਨ। ਉਨ੍ਹਾਂ ਦੇ ਬ੍ਰਾਂਡ ਨਾਲ ਜੁੜਨ ਨਾਲ ਕੰਪਨੀ ਦੀ ਭਾਰਤ ਭਰ 'ਚ ਪਛਾਣ ਅਤੇ ਉਪਭੋਗਤਾਵਾਂ ਨਾਲ ਜੁੜਾਅ ਹੋਰ ਮਜ਼ਬੂਤ ਹੋਵੇਗਾ।

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਪੈਨਾਸੋਨਿਕ ਲਾਈਫ ਸਾਲਿਊਸ਼ਨਜ਼ ਇੰਡੀਆ ਦੇ ਐੱਮ.ਡੀ. ਅਤੇ ਸੀ.ਈ.ਓ. ਤਦਾਸ਼ੀ ਚਿਬਾ ਨੇ ਕਿਹਾ ਕਿ ਧੋਨੀ ਨਾਲ ਇਹ ਸਾਂਝ ਦੋਵਾਂ ਪਾਸਿਆਂ ਦੇ ਸਾਂਝੇ ਮੁੱਲਾਂ ਦੀ ਝਲਕ ਹੈ। ਉਨ੍ਹਾਂ ਨੇ ਕਿਹਾ,“ਪਿਛਲੇ 100 ਸਾਲਾਂ ਤੋਂ ਪੈਨਾਸੋਨਿਕ ਵੱਲੋਂ ਵਿਸ਼ਵ-ਪੱਧਰ 'ਤੇ ਭਰੋਸੇਯੋਗਤਾ, ਨਵੀਂਕਰਨ ਅਤੇ ਸਮਾਜ 'ਚ ਯੋਗਦਾਨ ਦੀ ਪਰੰਪਰਾ ਬਣਾਈ ਗਈ ਹੈ। ਧੋਨੀ ਦੀ ਸ਼ਾਂਤ ਲੀਡਰਸ਼ਿਪ ਅਤੇ ਭਰੋਸੇਯੋਗ ਪ੍ਰਦਰਸ਼ਨ ਇਹੀ ਸੋਚ ਦਰਸਾਉਂਦੇ ਹਨ।”

ਧੋਨੀ ਨੇ ਵੀ ਇਸ ਨਵੇਂ ਸਫ਼ਰ ਨੂੰ ਲੈ ਕੇ ਖੁਸ਼ੀ ਜਤਾਈ। ਉਨ੍ਹਾਂ ਨੇ ਕਿਹਾ,“ਸਾਡੇ ਵਧਦੇ ਸਮੇਂ 'ਚ ਪੈਨਾਸੋਨਿਕ ਸਿਰਫ਼ ਇਕ ਜਪਾਨੀ ਬ੍ਰਾਂਡ ਨਹੀਂ ਸੀ, ਸਗੋਂ ਸਾਡੇ ਘਰਾਂ ਦਾ ਹਿੱਸਾ ਸੀ—ਭਰੋਸੇਯੋਗ, ਜਾਣ-ਪਹਿਚਾਣ ਵਾਲਾ ਅਤੇ ਸਾਡੀ ਰੋਜ਼ਾਨਾ ਦੀਆਂ ਜ਼ਰੂਰਤਾਂ ਨਾਲ ਜੁੜਿਆ ਹੋਇਆ। ਇਹ ਸਾਂਝੇਦਾਰੀ ਸਾਂਝੇ ਮੁੱਲਾਂ ਭਰੋਸੇ, ਜ਼ਿੰਮੇਵਾਰੀ ਅਤੇ ਬਿਹਤਰ ਬਣਨ ਦੀ ਲਗਾਤਾਰ ਇੱਛਾ ਦੀ ਨਿਸ਼ਾਨੀ ਹੈ। ਮੈਂ ਇਸ ਯਾਤਰਾ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦਾ ਹਾਂ।”

ਪੈਨਾਸੋਨਿਕ 'ਚ ਹੀਟਿੰਗ, ਵੇਂਟੀਲੇਸ਼ਨ ਅਤੇ ਏਸੀ ਸੈਕਟਰ ਦੇ ਡਾਇਰੈਕਟਰ ਹੀਰੋਕਾਜੂ ਕਾਮੋੜਾ ਨੇ ਦੱਸਿਆ ਕਿ ਧੋਨੀ ਨਾਲ ਇਹ ਸਾਂਝ ਕੰਪਨੀ ਦੀ ਲੰਬੇ ਸਮੇਂ ਦੀ ਵਿਕਾਸ ਰਣਨੀਤੀ ਦੇ ਅਨੁਕੂਲ ਹੈ। ਕੰਪਨੀ ਏਸੀ ਉਤਪਾਦਨ ਸਮਰੱਥਾ ਵਧਾ ਰਹੀ ਹੈ ਅਤੇ 2027 ਤੱਕ ਵਿਕਰੀ ਦੋਗੁਣੀ ਕਰਨ ਦਾ ਟੀਚਾ ਰੱਖਦੀ ਹੈ, ਜੋ ਸਥਾਨਕ ਨਵੀਂਕਰਨ ਅਤੇ ਮਜ਼ਬੂਤ ਮਾਰਕੀਟ ਹਾਜ਼ਰੀ ਨਾਲ ਸੰਭਵ ਹੋਵੇਗਾ। ਪੈਨਾਸੋਨਿਕ ਦੀ ਇਹ ਵੱਡੀ ਭਰਤੀ ਭਾਰਤੀ ਬਜ਼ਾਰ 'ਚ ਬ੍ਰਾਂਡ ਨੂੰ ਹੋਰ ਮਜ਼ਬੂਤ ਸਥਿਤੀ ਦੇਵੇਗੀ ਅਤੇ ਧੋਨੀ ਦੇ ਜੁੜਨ ਨਾਲ ਕੰਪਨੀ ਦੇ ਏਸੀ ਸੇਗਮੈਂਟ 'ਚ ਨਵੀਂ ਤਾਜ਼ਗੀ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ


author

DIsha

Content Editor

Related News