ਜਰਮਨ ਓਪਨ ’ਚ ਕੀਜ਼ ਦਾ ਜੇਤੂ ਆਗਾਜ਼

Tuesday, Jun 15, 2021 - 05:27 PM (IST)

ਜਰਮਨ ਓਪਨ ’ਚ ਕੀਜ਼ ਦਾ ਜੇਤੂ ਆਗਾਜ਼

ਬਰਲਿਨ, (ਭਾਸ਼ਾ)— ਮੈਡਿਸਨ ਕੀਜ਼ ਨੇ ਜਰਮਨ ਓਪਨ ’ਚ ਆਪਣੀ ਮੁਹਿੰਮ ਦਾ ਆਗਾਜ਼ ਪੋਲੈਂਡ ਦੀ ਕੁਆਲੀਫ਼ਾਇਰ ਖਿਡਾਰੀ ਮੇਗਡਾਲੀਨਾ ਫ਼੍ਰੈਂਚ ਖ਼ਿਲਾਫ਼ 6-3, 6-4 ਨਾਲ ਜਿੱਤ ਨਾਲ ਕੀਤਾ। ਡਬਲਯੂ. ਟੀ. ਸੀ. ਰੈਂਕਿੰਗ ’ਚ 28ਵੇਂ ਸਥਾਨ ’ਤੇ ਕਾਬਜ ਅਮਕੀਤਾ ਦੀ ਕੀਜ਼ ਨੇ 6 ’ਚੋਂ ਚਾਰ ਬ੍ਰੇਕ ਪੁਆਇੰਟ ਬਚਾਉਣ ਨਾਲ ਤਿੰਨ ਏਸੇਜ ਲਾਏ। 

ਅਗਲੇ ਦੌਰ ’ਚ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਆਰਯਨਾ ਸਾਬਾਲੇਂਕਾ ਨਾਲ ਹੋਵੇਗਾ। ਅਗਲੇ ਮਹੀਨੇ ਹੋਣ ਵਾਲੇ ਵਿੰਬਲਡਨ ਦੀਆਂ ਤਿਆਰੀਆਂ ਦੇ ਤੌਰ ’ਤੇ ਦੇਖੇ ਜਾਣ ਵਾਲੇ ਇਸ ਟੂਰਨਾਮੈਂਟ ’ਚ ਅਮਰੀਕਾ ਦੀ ਇਕ ਹੋਰ ਖਿਡਾਰੀ ਅਮਾਂਡਾ ਐਨੀਸਿਮੋਨਾ ਨੂੰ ਐਲਿਜੇ ਕੋਰਨੇਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫ਼੍ਰਾਂਸ ਦੀ ਕੋਰਨੇਟ ਨੇ ਇਸ ਮੁਕਾਬਲੇ ਨੂੰ 6-3, 6-1 ਨਾਲ ਜਿੱਤਿਆ। ਅਗਲੇ ਦੌਰ ’ਚ ਉਨ੍ਹਾਂ ਦਾ ਸਾਹਮਣਾ ਕੈਨੇਡਾ ਦੀ ਬਿਆਂਕਾ ਆਂਦਰੇਸਕਿਊ ਨਾਲ ਹੋਵੇਗਾ।


author

Tarsem Singh

Content Editor

Related News