ਲੈਲਾ ਫਰਨਾਂਡੇਜ਼ ਜਾਪਾਨ ਓਪਨ ਦੇ ਫਾਈਨਲ ਵਿੱਚ ਪੁੱਜੀ
Saturday, Oct 18, 2025 - 06:10 PM (IST)

ਓਸਾਕਾ (ਜਾਪਾਨ)- ਕੈਨੇਡਾ ਦੀ ਲੈਲਾ ਫਰਨਾਂਡੇਜ਼ ਨੇ ਕੁਝ ਮੁਸ਼ਕਲ ਪਲਾਂ ਨੂੰ ਪਾਰ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਜਾਪਾਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੀ। ਉਸ ਨੇ 35 ਸਾਲਾ ਸੋਰਾਨਾ ਸਰਸੀਆ ਨੂੰ 6-1, 2-6, 6-4 ਨਾਲ ਹਰਾਇਆ।
ਫਰਨਾਂਡੇਜ਼ ਨੇ ਫੈਸਲਾਕੁੰਨ ਸੈੱਟ ਵਿੱਚ ਸੋਰਾਨਾ ਦੀ ਸਰਵਿਸ 4-4 ਨਾਲ ਤੋੜੀ ਅਤੇ ਫਿਰ ਅਗਲੇ ਗੇਮ ਵਿੱਚ ਸਰਵਿਸ ਬਣਾਈ ਰੱਖ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਚੌਥਾ ਦਰਜਾ ਪ੍ਰਾਪਤ ਕੈਨੇਡੀਅਨ ਫਾਈਨਲ ਵਿੱਚ 18 ਸਾਲਾ ਕੁਆਲੀਫਾਇਰ ਟੇਰੇਜ਼ਾ ਵੈਲੇਨਟੋਵਾ ਦਾ ਸਾਹਮਣਾ ਕਰੇਗੀ। ਵੈਲੇਨਟੋਵਾ ਨੇ ਦੂਜੇ ਸੈਮੀਫਾਈਨਲ ਵਿੱਚ ਜੈਕਲੀਨ ਕ੍ਰਿਸਟੀਅਨ ਨੂੰ 6-7(3), 6-4, 6-3 ਨਾਲ ਹਰਾਇਆ। ਫਾਈਨਲ ਐਤਵਾਰ ਨੂੰ ਖੇਡਿਆ ਜਾਵੇਗਾ।