ਲਰਨਰ ਨੇ ਜਿੱਤਿਆ ਨੈਕਸਟ ਜੇਨ ਏ. ਟੀ. ਪੀ. ਫਾਈਨਲਸ ਦਾ ਖਿਤਾਬ
Tuesday, Dec 23, 2025 - 10:29 AM (IST)
ਜੇਧਾ– ਅਮਰੀਕੀ ਨੌਜਵਾਨ ਟੈਨਿਸ ਖਿਡਾਰੀ ਲਰਨਰ ਟਿਏਨ ਨੇ ਬੈਲਜੀਅਮ ਦੇ ਅਲੈਗਜ਼ੈਂਡਰ ਬਲਾਕਕਸ ਨੂੰ ਹਰਾ ਕੇ ਨੈਕਸਟ ਜੇਨ ਏ. ਟੀ. ਪੀ. ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਲਰਨਰ ਨੇ ਨੈਕਸਟ ਜੇਨ ਏ. ਟੀ. ਪੀ. ਫਾਈਨਲਸ ਜਿੱਤਣ ਤੋਂ ਖੁੰਝਣ ਦੇ ਇਕ ਸਾਲ ਬਾਅਦ ਐਤਵਾਰ ਨੂੰ ਕਿੰਗ ਅਬਦੁੱਲਾ ਸਪੋਰਟਸ ਸਿਟੀ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਬੈਲਜੀਅਮ ਦੇ ਅਲੈਗਜ਼ੈਂਡਰ ਬਲਾਕਕਸ ਨੂੰ 4-3 (4), 4-2, 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਇਸ ਦੌਰਾਨ ਸਪੇਨ ਦਾ ਧਾਕੜ ਟੈਨਿਸ ਖਿਡਾਰੀ ਰਾਫੇਲ ਨਡਾਲ ਉੱਥੇ ਮੌਜੂਦ ਸੀ।
