IPL 2021 : ਜਾਣੋ ਪੁਆਇੰਟਸ ਟੇਬਲ 'ਚ ਆਪਣੀ ਪਸੰਦੀਦਾ ਟੀਮ ਦੀ ਸਥਿਤੀ ਬਾਰੇ, ਇਸ ਧਾਕੜ ਨੂੰ ਮਿਲੀ ਆਰੇਂਜ ਕੈਪ

10/02/2021 12:17:41 PM

ਸਪੋਰਟਸ ਡੈਸਕ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਖ਼ਿਲਾਫ਼ ਕੇ. ਐੱਲ. ਰਾਹੁਲ (67) ਤੇ ਮਯੰਕ ਅਗਰਵਾਲ (40) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੰਜਾਬ ਕਿੰਗਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਪੁਆਇੰਟ ਟੇਬਲ 'ਚ ਪੰਜਾਬ ਦੀ ਸਥਿਤੀ ਮਜ਼ਬੂਤ ਹੋਈ ਹੈ ਤੇ ਟੀਮ 12 ਮੈਚਾਂ 'ਚ 5 ਜਿੱਤ ਦੇ ਨਾਲ 10 ਅੰਕ ਲੈ ਕੇ ਇਕ ਪਾਇਦਾਨ ਉੱਪਰ ਪੰਜਵੇਂ ਸਥਾਨ 'ਤੇ ਆ ਗਈ ਹੈ। ਜਦਕਿ ਕੇ. ਕੇ. ਆਰ. ਦੇ ਵੀ 12 ਮੈਚਾਂ 'ਚ 5 ਜਿੱਤ ਦੇ ਨਾਲ 10 ਅੰਕ ਹਨ ਪਰ ਰਨ ਰੇਟ ਕਾਰਨ ਉਹ ਚੋਟੀ ਦੇ ਚਾਰ 'ਚ ਬਣੀ ਹੋਈ ਹੈ। ਹਾਲਾਂਕਿ ਕੇ. ਕੇ. ਆਰ. ਦੀ ਰਾਹ ਹੁਣ ਥੋੜ੍ਹੀ ਮੁਸ਼ਕਲ ਹੋ ਗਈ ਹੈ।
ਇਹ ਵੀ ਪੜ੍ਹੋ : ਮਜ਼ਬੂਤ ਵਾਪਸੀ ਕਰਨਾ ਬਹੁਤ ਮਾਇਨੇ ਰੱਖਦਾ ਹੈ : ਧੋਨੀ

PunjabKesari

ਚੋਟੀ ਦੀਆਂ ਤਿੰਨ ਟੀਮਾਂ 'ਚ ਸੀ. ਐੱਸ. ਕੇ. (ਚੇਨਈ ਸੁਪਰਕਿੰਗਜ਼) 18 ਅੰਕ, ਦਿੱਲੀ ਕੈਪੀਟਲਸ (ਡੀ. ਸੀ. ) 16 ਅੰਕ ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) 14 ਅੰਕ ਹੈ ਜੋ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਹਨ। ਜਦਕਿ ਸੀ. ਐੱਸ. ਕੇ. ਤੇ ਦਿੱਲੀ ਨੇ ਪਲੇਆਫ਼ ਲਈ ਕੁਆਲੀਫ਼ਾਈ ਕਰ ਲਿਆ ਹੈ। ਜਿੱਥੇ ਤਕ ਆਖ਼ਰੀ ਤਿੰਨ ਸਥਾਨਾਂ ਦੀ ਗੱਲ ਹੈ ਤਾਂ ਮੁੰਬਈ ਇੰਡੀਅਨਜ਼ (10 ਅੰਕ), ਰਾਜਸਥਾਨ ਰਾਇਲਜ਼ (8 ਅੰਕ) ਤੇ ਸਨਰਾਈਜ਼ਰਜ਼ ਹੈਦਰਾਬਾਦ (4 ਅੰਕ) ਨੇ 11-11 ਮੈਚ ਖੇਡੇ ਹਨ ਤੇ ਕ੍ਰਮਵਾਰ ਛੇਵੇਂ, ਸਤਵੇਂ ਤੇ ਅੱਠਵੇ ਸਥਾਨ 'ਤੇ ਹਨ।

PunjabKesari

ਆਰੇਂਜ ਕੈਪ
ਆਰੇਂਜ ਕੈਪ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਤੇ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਲੰਬੀ ਛਲਾਂਗ ਲਾਉਂਦੇ ਹੋਏ ਆਰੇਂਜ ਕੈਪ 'ਤੇ ਕਬਜ਼ਾ ਕਰ ਲਿਆ ਹੈ। ਕੇ. ਐੱਲ. ਰਾਹਲ ਚੌਥੇ ਸਥਾਨ 'ਤੇ ਸਨ ਪਰ ਕੇ. ਕੇ. ਆਰ. ਖ਼ਿਲਾਫ਼ ਮੈਚ ਦੇ ਦੌਰਾਨ 67 ਦੌੜਾਂ ਦੀ ਪਾਰੀ ਖੇਡ ਕੇ ਉਨ੍ਹਾਂ ਦੀਆਂ 489 ਦੌੜਾਂ ਹੋ ਗਈਆਂ ਹਨ ਜੋ ਸਭ ਤੋਂ ਜ਼ਿਆਦਾ ਹਨ। ਦਿੱਲੀ ਦੇ ਓਪਨਰ ਸ਼ਿਖਰ ਧਵਨ 454 ਦੌੜਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਤੀਜੇ ਨੰਬਰ 'ਤੇ 452 ਦੌੜਾਂ ਦੇ ਨਾਲ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਹਨ। ਚੌਥੇ ਤੇ ਪੰਜਵੇਂ ਸਥਾਨ 'ਤੇ ਸੀ. ਐੱਸ. ਕੇ. ਦੇ ਦੋ ਖਿਡਾਰੀ ਫਾਫ ਡੁ ਪਲੇਸਿਸ (435 ਦੌੜਾਂ) ਤੇ ਰੁਤੂਰਾਜ ਗਾਇਕਵਾੜ (407 ਦੌੜਾਂ) ਹਨ।

PunjabKesari

ਪਰਪਲ ਕੈਪ
ਹਰਸ਼ਲ ਪਟੇਲ ਕੁਲ 26 ਵਿਕਟਾਂ ਦੇ ਨਾਲ ਪਰਪਲ ਕੈਪ 'ਤੇ ਕਬਜ਼ਾ ਜਮਾਏ ਹਨ। ਆਵੇਸ਼ ਖ਼ਾਨ 18 ਵਿਕਟਾਂ ਦੇ ਨਾਲ ਅਜੇ ਵੀ ਦੂਜੇ ਸਥਾਨ 'ਤੇ ਹਨ। ਜਸਪ੍ਰੀਤ ਬੁਮਰਾਹ ਤੇ ਪੰਜਾਬ ਦੇ ਅਰਸ਼ਦੀਪ ਸਿੰਘ 16-16 ਵਿਕਟਾਂ ਦੇ ਨਾਲ ਤੀਜੇ ਤੇ ਚੌਥੇ ਸਥਾਨ 'ਤੇ ਹਨ । ਪੰਜਵੇਂ ਸਥਾਨ 'ਤੇ ਮੁਹੰਮਦ ਸ਼ੰਮੀ ਹਨ ਜਿਨ੍ਹਾਂ ਦੀਆਂ 15 ਵਿਕਟਾਂ ਹਨ।

ਇਹ ਵੀ ਪੜ੍ਹੋ : ਮੰਧਾਨਾ ਨੇ ਆਸਟਰੇਲੀਆ ਦੇ ਵਿਰੁੱਧ ਦਿਨ-ਰਾਤ ਟੈਸਟ 'ਚ ਲਗਾਇਆ ਸੈਂਕੜਾ, ਬਣਾਏ ਇਹ ਰਿਕਾਰਡ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News