ਲਕਸ਼ੈ ਸੇਨ ਵਿਸ਼ਵ ਰੈਂਕਿੰਗ 'ਚ 11ਵੇਂ ਸਥਾਨ 'ਤੇ ਪਹੁੰਚੇ, ਸਿੰਧੂ 7ਵੇਂ ਸਥਾਨ 'ਤੇ ਬਰਕਰਾਰ

Tuesday, Mar 15, 2022 - 09:30 PM (IST)

ਲਕਸ਼ੈ ਸੇਨ ਵਿਸ਼ਵ ਰੈਂਕਿੰਗ 'ਚ 11ਵੇਂ ਸਥਾਨ 'ਤੇ ਪਹੁੰਚੇ, ਸਿੰਧੂ 7ਵੇਂ ਸਥਾਨ 'ਤੇ ਬਰਕਰਾਰ

ਨਵੀਂ ਦਿੱਲੀ- ਉੱਭਰਦੇ ਹੋਏ ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਮੰਗਲਵਾਰ ਨੂੰ ਜਾਰੀ ਤਾਜ਼ਾ ਬੀ. ਡਬਲਯੂ. ਐੱਫ. ਵਿਸ਼ਵ ਰੈਂਕਿੰਗ ਵਿਚ ਪੁਰਸ਼ ਸਿੰਗਲਜ਼ 'ਚ 11ਵੇਂ ਸਥਾਨ 'ਤੇ ਪਹੁੰਚ ਗਏ ਜਦਕਿ 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਮਹਿਲਾ ਸਿੰਗਲਜ਼ ਵਿਚ 7ਵੇਂ ਸਥਾਨ 'ਤੇ ਬਰਕਰਾਰ ਹੈ। ਲਗਾਤਾਰ ਵਧੀਆ ਪ੍ਰਦਰਸ਼ਨ ਦੀ ਬਦੌਲਤ ਲਕਸ਼ੈ ਨੇ ਪਿਛਲੇ ਕੁਝ ਮਹੀਨਿਆਂ ਵਿਚ ਬੀ. ਡਬਲਯੂ. ਐੱਫ. ਰੈਂਕਿੰਗ 'ਚ ਲੰਬੀ ਛਲਾਂਗ ਲਗਾਈ ਹੈ। ਪੁਰਸ਼ ਸਿੰਗਲਜ਼ ਵਿਚ ਉਸਦੇ ਹੁਣ 70,086 ਅੰਕ ਹਨ। ਡੈਨਮਾਰਕ ਦੇ ਓਲੰਪਿਕ ਚੈਂਪੀਅਨ ਵਿਕਟਰ ਐਕਸਲਸਨ ਚੋਟੀ 'ਤੇ ਚੱਲ ਰਹੇ ਹਨ ਜਦਕਿ ਉਸ ਤੋਂ ਬਾਅਦ ਜਾਪਾਨ ਦੇ ਕੇਂਤੋ ਮੋਮੋਤਾ ਅਤੇ ਡੈਨਮਾਰਕ ਦੇ ਹੀ ਐਂਡਰਸ ਐਂਟੋਨਸੇਨ ਦਾ ਨੰਬਰ ਆਉਂਦਾ ਹੈ। ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਇਕ ਸਥਾਨ ਦੇ ਨੁਕਸਾਨ ਨਾਲ 12ਵੇਂ ਸਥਾਨ 'ਤੇ ਹੈ। ਉਸ ਦੇ 69,158 ਅੰਕ ਹਨ। ਬੀ. ਸਾਈ ਪ੍ਰਣੀਤ ਇਕ ਸਥਾਨ ਦੇ ਨੁਕਸਾਨ ਨਾਲ 19ਵੇਂ ਨੰਬਰ 'ਤੇ ਹੈ। 

PunjabKesari

ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਲਕਸ਼ੈ ਪਿਛਲੇ 6 ਮਹੀਨਿਆਂ ਤੋਂ ਸ਼ਾਨਦਾਰ ਲੈਅ ਵਿਚ ਹੈ। ਉਹ ਪਿਛਲੇ ਹਫਤੇ ਜਰਮਨੀ ਓਪਨ ਵਿਚ ਉਪ ਜੇਤੂ ਰਿਹਾ, ਜਦਕਿ ਉਨ੍ਹਾਂ ਨੇ ਇੰਡੀਅਨ ਓਪਨ ਦਾ ਖਿਤਾਬ ਜਿੱਤਿਆ ਅਤੇ ਪਿਛਲੇ ਸਾਲ ਦਸੰਬਰ ਵਿਚ ਵਿਸ਼ਵ ਚੈਂਪੀਅਨ ਵਿਚ ਕਾਂਸੀ ਤਮਗਾ ਜਿੱਤਣ ਵਿਚ ਸਫਲ ਰਹੇ। ਪੁਰਸ਼ ਸਿੰਗਲਜ਼ ਵਿਚ ਐੱਚ. ਐੱਸ. ਪ੍ਰਣਲ ਅਤੇ ਸਮੀਰ ਵਰਮਾ ਕ੍ਰਮਵਾਰ- 24ਵੇਂ ਅਤੇ 26ਵੇਂ ਸਥਾਨ 'ਤੇ ਹੈ। ਮਹਿਲਾ ਸਿੰਗਲਜ਼ 'ਚ ਸਿੰਧੂ 90,994 ਅੰਕ ਦੇ ਨਾਲ 7ਵੇਂ ਸਥਾਨ 'ਤੇ ਬਣੀ ਹੋਈ ਹੈ। ਇਕ ਹੋਰ ਓਲੰਪਿਕ ਤਮਗਾ ਜੇਤੂ ਭਾਰਤੀ ਸਾਈਨਾ ਨੇਹਵਾਲ 28ਵੇਂ ਸਥਾਨ 'ਤੇ ਹੈ। ਪੁਰਸ਼ ਸਿੰਗਲਜ਼ ਵਿਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ 8ਵੇਂ ਸਥਾਨ 'ਤੇ ਬਣੇ ਹੋਏ ਹਨ। ਐੱਮ. ਆਰ. ਅਰਜੁਨ ਅਤੇ ਧਰੁਵ ਪੋਨੱਪਾ ਅਤੇ ਐੱਨ. ਸਿੱਕੀ ਦੀ ਜੋੜੀ 19ਵੇਂ ਸਥਾਨ 'ਤੇ ਬਰਕਰਾਰ ਹੈ। ਅਸ਼ਵਿਨੀ ਅਤੇ ਸਾਵਿਤਕ ਦੀ ਮਿਕਸਡ ਡਬਲਜ਼ ਜੋੜੀ 25ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News