ਕੁਲਦੀਪ ਦੇ ਬਚਪਨ ਦੇ ਕੋਚ ਦਾ ਵੱਡਾ ਬਿਆਨ, ਟੀਮ ਪ੍ਰਬੰਧਨ ਨੇ ਉਸ ਨਾਲ ਮਤਰੇਈ ਮਾਂ ਵਾਲਾ ਕੀਤਾ ਸਲੂਕ

Friday, Jun 11, 2021 - 09:15 PM (IST)

ਕੁਲਦੀਪ ਦੇ ਬਚਪਨ ਦੇ ਕੋਚ ਦਾ ਵੱਡਾ ਬਿਆਨ, ਟੀਮ ਪ੍ਰਬੰਧਨ ਨੇ ਉਸ ਨਾਲ ਮਤਰੇਈ ਮਾਂ ਵਾਲਾ ਕੀਤਾ ਸਲੂਕ

ਸਪੋਰਟਸ ਡੈਸਕ : ਪਿਛਲੇ ਕੁਝ ਸਾਲਾਂ ’ਚ ਕੁਲਦੀਪ ਯਾਦਵ ਨੇ ਆਪਣੇ ਕਰੀਅਰ ’ਚ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਭਾਰਤ ਦੇ ਪਹਿਲੇ ਨੰਬਰ ਦੇ ਵਿਦੇਸ਼ੀ ਸਪਿਨਰ ਵਜੋਂ ਜਾਣੇ ਜਾਂਦੇ ਕੁਲਦੀਪ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੇ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਸੀਰੀਜ਼ ’ਚ ਵੀ ਜਗ੍ਹਾ ਨਹੀਂ ਮਿਲੀ ਪਰ ਉਹ ਸ਼੍ਰੀਲੰਕਾ ਦੌਰੇ ਲਈ ਟੀਮ ਦਾ ਹਿੱਸਾ ਹੈ ਅਤੇ ਆਪਣੇ ਸਾਥੀ ਯੁਜਵੇਂਦਰ ਚਾਹਲ ਨਾਲ ਦਿਖਾਈ ਦੇਵੇਗਾ। ਕੁਲਦੀਪ ਦੇ ਬਚਪਨ ਦੇ ਕੋਚ ਕਪਿਲ ਦੇਵ ਪਾਂਡੇ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਟੀਮ ਪ੍ਰਬੰਧਨ ਨੇ ਕੁਲਦੀਪ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।

PunjabKesari

ਕਪਿਲ ਦੇਵ ਪਾਂਡੇ ਨੇ ਇਕ ਮੀਡੀਆ ਹਾਊਸ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ 7-8 ਦਿਨਾਂ ਤੋਂ ਜਦੋਂ ਤੋਂ ਤਾਲਾਬੰਦੀ ਦੇ ਨਿਯਮਾਂ ’ਚ ਢਿੱਲ ਦਿੱਤੀ ਗਈ ਹੈ, ਅਸੀਂ ਉਸ ਦੀ ਗੇਂਦਬਾਜ਼ੀ ’ਤੇ ਕੰਮ ਕਰ ਰਹੇ ਹਾਂ, ਖ਼ਾਸ ਕਰਕੇ ਉਸ ਦੀ ਗੁਗਲੀ ’ਤੇ। ਕੁਲਦੀਪ ਦੀ ਸਭ ਤੋਂ ਵੱਡੀ ਤਾਕਤ ਉਸ ਦੀਆਂ ਗੁਗਲੀਆਂ ਹਨ। ਇਹ ਹਮੇਸ਼ਾ ਉਸ ਦੀ ਵਿਕਟ ਲੈਣ ਵਾਲੀ ਗੇਂਦ ਰਹੀ ਹੈ ਪਰ ਉਹ ਹਾਲ ਦੇ ਸਮੇਂ ਵਿਚ ਚੰਗੀ ਲੈਂਥ ’ਤੇ ਗੇਂਦਬਾਜ਼ੀ ਨਹੀਂ ਕਰ ਸਕਿਆ। ਉਹ ਇਕ ਤੋਂ ਵੱਧ ਢਿੱਲੀਆਂ ਗੇਂਦਾਂ ਸੁੱਟ ਰਿਹਾ ਸੀ। ਕੁਲਦੀਪ ਨੇ ਇਸ ’ਤੇ ਕੰਮ ਕੀਤਾ ਹੈ ਅਤੇ ਉਹ ਆਪਣੀਆਂ ਸਾਰੀਆਂ ਗੁਗਲੀਆਂ ਨੂੰ ਚੰਗੀ ਲੈਂਥ ’ਤੇ ਪਿੱਚ ’ਤੇ ਸੁੱਟ ਰਿਹਾ ਹੈ ਅਤੇ ਉਸ ਨੂੰ ਚੰਗੀ ਟਰਨ ਵੀ ਮਿਲ ਰਹੀ ਹੈ।

ਉਨ੍ਹਾਂ ਕਿਹਾ ਕਿ ਕੁਲਦੀਪ ਹਮੇਸ਼ਾ ਤੋਂ ਵਿਕਟ ਲੈਣ ਵਾਲਾ ਗੇਂਦਬਾਜ਼ ਰਿਹਾ ਹੈ ਅਤੇ ਕਈ ਵਾਰ ਦੌੜਾਂ ਬਣਾ ਚੁੱਕਾ ਹੈ ਪਰ ਹੁਣ ਉਹ ਆਪਣੀ ਗੇਂਦਬਾਜ਼ੀ ਵਿਚ ਇਕ ਹੋਰ ਪਹਿਲੂ ਜੋੜਨਾ ਚਾਹੁੰਦਾ ਹੈ। ਕੁਲਦੀਪ ਵਿਚਾਲੇ ਦੇ ਓਵਰਾਂ ’ਚ ਦੌੜਾਂ ਦੇ ਪ੍ਰਵਾਹ ਨੂੰ ਰੋਕਣ ਲਈ ਆਪਣੀ ਸਟਾਕ ਡਲਿਵਰੀ ’ਤੇ ਵੀ ਕੰਮ ਕਰ ਰਿਹਾ ਹੈ। ਹਾਲਾਂਕਿ ਵਿਕਟਾਂ ਲੈਣਾ ਉਸ ਦੀ ਪਹਿਲ ਹੈ ਪਰ ਉਹ ਕਿਫਾਇਤੀ ਵੀ ਹੋਣਾ ਚਾਹੁੰਦਾ ਹੈ। ਪਾਂਡੇ ਨੇ ਕਿਹਾ ਕਿ ਉਸ ਦੇ ਰਿਕਾਰਡ ਨੂੰ ਵੇਖੋ ਤਾਂ ਉਸ ਨੇ 63 ਵਨ ਡੇ ਮੈਚਾਂ ’ਚ 100 ਤੋਂ ਵੱਧ ਵਿਕਟਾਂ (105) ਵਿਕਟਾਂ ਲਈਆਂ ਹਨ। ਕੁਲਦੀਪ ਦਾ ਸਟ੍ਰਾਈਕ ਰੇਟ ਸ਼ਾਨਦਾਰ ਹੈ। ਉਹ ਅਜੇ ਵੀ ਮੈਚ ਜੇਤੂ ਹੈ ਪਰ ਮੈਚਾਂ ਦੀ ਘਾਟ ਨੇ ਉਸ ਦਾ ਵਿਸ਼ਵਾਸ ਘਟਾ ਦਿੱਤਾ ਹੈ।

PunjabKesari

ਆਸਟਰੇਲੀਆ ਦੌਰੇ ’ਤੇ ਜਿਥੇ ਉਸ ਨੇ ਪਿਛਲੀ ਵਾਰ 5 ਵਿਕਟਾਂ ਲਈਆਂ ਸਨ, ਉਸ ਨੂੰ ਇਕ ਵੀ ਟੈਸਟ ਖੇਡਣ ਨੂੰ ਨਹੀਂ ਮਿਲਿਆ, ਉਦੋਂ ਵੀ, ਜਦੋਂ ਅੱਧੀ ਟੀਮ ਜ਼ਖ਼ਮੀ ਹੋ ਗਈ ਸੀ। ਫਿਰ ਘਰ ’ਚ ਇੰਗਲੈਂਡ ਖ਼ਿਲਾਫ਼ ਉਹ ਆਸਾਨੀ ਨਾਲ ਘੱਟ ਤੋਂ ਘੱਟ 30 ਵਿਕਟਾਂ ਲੈ ਸਕਦਾ ਸੀ, ਜੇ ਉਹ ਸਾਰੇ ਟੈਸਟ ਮੈਚ ਖੇਡਦਾ। ਆਈ. ਪੀ. ਐੱਲ. ’ਚ ਜਦੋਂ ਉਸ ਦੀ ਟੀਮ ਇਕ ਤੋਂ ਬਾਅਦ ਇਕ ਮੈਚ ਹਾਰ ਰਹੀ ਸੀ ਤਾ ਉਹ ਬੈਂਚ ’ਤੇ ਬੈਠਾ ਸੀ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਕਈ ਵਾਰ ਮੈਨੂੰ ਲੱਗਦਾ ਹੈ ਕਿ ਟੀਮ ਪ੍ਰਬੰਧਨ ਨੇ ਕੁਲਦੀਪ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।

ਭਾਰਤ ਜੁਲਾਈ ’ਚ ਸ਼੍ਰੀਲੰਕਾ ਖਿਲਾਫ ਤਿੰਨ ਵਨ ਡੇ ਅਤੇ ਤਿੰਨ ਟੀ-20 ਮੈਚ ਖੇਡੇਗਾ। ਸਾਰੇ ਮੈਚ ਕੋਲੰਬੋ ਦੇ ਆਰ. ਪ੍ਰੇਮਦਾਸਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਖੇਡੇ ਜਾਣਗੇ। ਕਪਿਲ ਦੇਵ ਪਾਂਡੇ ਦਾ ਮੰਨਣਾ ਹੈ ਕਿ ਉਹ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਦਾ ਮੂੰਹ ਬੰਦ ਕਰਾ ਦੇਣਗੇ। ਆਲੋਚਨਾ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਹੈ, ਵਿਕਟਾਂ ਅਤੇ ਸਕੋਰ ਬਣਾਉਣਾ। ਮੈਨੂੰ ਉਮੀਦ ਹੈ ਕਿ ਸ਼੍ਰੀਲੰਕਾ ਦਾ ਦੌਰਾ ਉਸ ਲਈ ਲਾਭਕਾਰੀ ਹੋਵੇਗਾ।


author

Manoj

Content Editor

Related News