ਕੁਦੇਰਮੇਤੋਵਾ ਸਿੰਗਲਜ਼ ''ਚ WTA ਦਾ ਪਹਿਲਾ ਖਿਤਾਬ ਜਿੱਤਿਆ
Monday, Apr 12, 2021 - 09:05 PM (IST)
ਚਾਰਲਸਟਨ– ਵੇਰੋਨਿਕਾ ਕੁਦੇਰਮੇਤੋਵਾ ਨੇ ਵੋਲਵੋ ਕਾਰ ਓਪਨ ਟੈਨਿਸ ਦੇ ਫਾਈਨਲ ਵਿਚ ਡਾਨਕਾ ਕੋਵਿਨਿਚ ਨੂੰ ਹਰਾ ਕੇ ਸਿੰਗਲਜ਼ ਵਰਗ ਵਿਚ ਡਬਲਯੂ. ਟੀ. ਏ. ਦਾ ਪਹਿਲਾ ਖਿਤਾਬ ਆਪਣੇ ਨਾਂ ਕੀਤਾ। ਰੂਸ ਦੀ 23 ਸਾਲਾ ਖਿਡਾਰਨ ਨੇ 2016 ਤੋਂ ਬਾਅਦ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਕੋਵਿਨਿਚ ਨੂੰ 6-4, 6-2 ਨਾਲ ਹਰਾਇਆ।
ਇਹ ਖ਼ਬਰ ਪੜ੍ਹੋ- FIH ਪ੍ਰੋ ਲੀਗ : ਭਾਰਤ ਦੀ ਅਰਜਨਟੀਨਾ ’ਤੇ 3-0 ਦੀ ਸ਼ਾਨਦਾਰ ਜਿੱਤ
ਸੈਸ਼ਨ ਦੇ ਪਹਿਲੇ ਕਲੇਅ ਕੋਰਟ ਟੂਰਨਾਮੈਂਟ ਦੀ ਚੈਂਪੀਅਨ ਬਣਨ ਦੌਰਾਨ ਉਸ ਨੇ ਇਕ ਵੀ ਸੈੱਟ ਨਹੀਂ ਗੁਆਇਆ। ਇਸ ਤੋਂ ਪਹਿਲਾਂ ਸੇਰੇਨਾ ਵਿਲੀਅਮਸ ਨੇ 2012 ਵਿਚ ਇਹ ਕਾਰਨਾਮਾ ਕੀਤਾ ਸੀ। ਉਹ ਮੌਜੂਦਾ ਡਬਲਯੂ. ਟੀ. ਏ. ਸੈਸ਼ਨ ਵਿਚ ਪਹਿਲੀ ਵਾਰ ਚੈਂਪੀਅਨ ਬਣਨ ਵਾਲੀ ਪੰਜਵੀਂ ਖਿਡਾਰਨ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪਿਛਲੇ ਸਾਲ ਇਸ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਸੀ ਜਦਕਿ ਇਸ ਵਾਰ ਇਸ ਨੂੰ ਦਰਸ਼ਕਾਂ ਦੇ ਬਿਨਾਂ ਖੇਡਿਆ ਗਿਆ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ ਦੀ ਟੀਮ 2 ਟੈਸਟਾਂ ਦੀ ਸੀਰੀਜ਼ ਲਈ ਸ਼੍ਰੀਲੰਕਾ ਪਹੁੰਚੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।