ਕੋਨੇਰੂ ਹੰਪੀ ਬਣੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ
Wednesday, Mar 10, 2021 - 02:21 AM (IST)
ਨਵੀਂ ਦਿੱਲੀ (ਨਿਕਲੇਸ਼ ਜੈਨ, ਏਜੰਸੀਆਂ)– ਭਾਰਤ ਦੀ ਸਟਾਰ ਮਹਿਲਾ ਸ਼ਤਰੰਜ ਖਿਡਾਰੀ ਕੋਨੇਰੂ ਹੰਪੀ ਬੀ. ਬੀ. ਸੀ. ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਦੇ ਦੂਜੇ ਸੈਸ਼ਨ ਦੀ ਜੇਤੂ ਬਣ ਗਈ ਹੈ। ਮਹਿਲਾ ਵਰਲਡ ਰੈਪਿਡ ਚੈੱਸ ਚੈਂਪੀਅਨ ਹੰਪੀ ਨੂੰ ਪਬਲਿਕ ਵੋਟਿੰਗ ਦੇ ਆਧਾਰ ’ਤੇ ਜੇਤੂ ਐਲਾਨ ਕੀਤਾ ਗਿਆ। ਹੰਪੀ ਨੇ ਇਸ ਐਵਾਰਡ ਦੀ ਦੌੜ ਵਿਚ ਫਰਾਟਾ ਦੌੜਾਕ ਦੂਤੀ ਚੰਦ, ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ, ਪਹਿਲਵਾਨ ਵਿਨੇਸ਼ ਫੋਗਟ ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਮੌਜੂਦਾ ਕਪਤਾਨ ਰਾਣੀ ਰਾਮਪਾਲ ਨੂੰ ਹਰਾਇਆ।
ਇਹ ਖ਼ਬਰ ਪੜ੍ਹੋ- ICC ਰੈਂਕਿੰਗ 'ਚ ਸ਼ੈਫਾਲੀ ਦੂਜੇ ਸਥਾਨ ’ਤੇ ਪਹੁੰਚੀ, ਮੰਧਾਨਾ ਤੇ ਰੋਡ੍ਰਿਗਜ਼ ਟਾਪ-10 ’ਚ ਬਰਕਰਾਰ
ਮੰਨੇ-ਪ੍ਰਮੰਨੇ ਖੇਡ ਪੱਤਰਕਾਰਾਂ ਤੇ ਮਾਹਿਰਾਂ ਦੀ ਜਿਊਰੀ ਨੇ ਇਸ ਐਵਾਰਡ ਲਈ ਇਨ੍ਹਾਂ 5 ਭਾਰਤੀ ਮਹਿਲਾ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਸੀ। ਬੀ. ਬੀ. ਸੀ. ਇੰਡੀਅਨ ਸਪੋਰਟਸ ਵੂਮੈਨ ਆਫ ਦਿ ਯੀਅਰ ਐਵਾਰਡ ਦੀ ਸ਼ੁਰੂਆਤ 2019 ਵਿਚ ਕੀਤੀ ਗਈ ਸੀ ਤਾਂ ਕਿ ਦੇਸ਼ ਦੀਆਂ ਸਭ ਤੋਂ ਚੰਗੀਆਂ ਮਹਿਲਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਸਕੇ ਤੇ ਭਾਰਤ ਵਿਚ ਮਹਿਲਾ ਖਿਡਾਰੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ। ਬੀ. ਬੀ. ਸੀ. ਨੇ ਵਰਚੂਅਲ ਐਵਾਰਡ ਸਮਾਰੋਹ ਕਰਕੇ ਜੇਤੂ ਨੂੰ ਚੁਣਿਆ। ਕੋਨੇਰੂ ਹੰਪੀ ਵਰਲਡ ਰੈਪਿਡ ਚੈੱਸ ਚੈਂਪੀਅਨਸ਼ਿਪ ਦੀ ਮੌਜੂਦਾ ਜੇਤੂ ਹੈ। ਇਹ ਖਿਤਾਬ ਉਸ ਨੇ ਸਾਲ 2019 ਵਿਚ ਦੋ ਸਾਲ ਦੀ ਮਾਂ ਬਣਨ ਦੀ ਛੁੱਟੀ ਤੋਂ ਬਾਅਦ ਜਿੱਤਿਆ। ਇਸਦੇ ਨਾਲ ਹੀ ਉਹ ਕੇਅਰਨਸ ਕੱਪ 2020 ਦੀ ਵੀ ਜੇਤੂ ਹੈ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਚੌਥੇ ਟੈਸਟ ’ਚ ਇੰਗਲੈਂਡ ਦੇ ਖਿਡਾਰੀਆਂ ਦਾ ਭਾਰ ਅਚਾਨਕ ਘੱਟ ਗਿਆ ਸੀ : ਸਟੋਕਸ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।