ਕੋਲਕਾਤਾ ਨੇ ਸ਼ਿਵਮ ਸ਼ੁਕਲਾ ਨੂੰ ਟੀਮ ’ਚ ਕੀਤਾ ਸ਼ਾਮਲ
Tuesday, May 20, 2025 - 10:32 AM (IST)

ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੇ ਸੋਮਵਾਰ ਨੂੰ ਕਿਹਾ ਕਿ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਖਿਡਾਰੀ ਦੇ ਬਦਲ ਦੇ ਤੌਰ ’ਤੇ ਸ਼ਿਵਮ ਸ਼ੁਕਲਾ ਨੂੰ ਚੁਣਿਆ ਹੈ।
ਪਹਿਲਾਂ ਹੀ ਪਲੇਅ ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਕੋਲਕਾਤਾ ਨੇ ਬਾਕੀ ਮੁਕਾਬਲਿਆਂ ਲਈ ਰੋਮਵੈਨ ਪਾਵੈੱਲ ਦੀ ਜਗ੍ਹਾ ਸ਼ੁਕਲਾ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਵੈਸਟਇੰਡੀਜ਼ ਦੇ ਆਲਰਾਊਂਡਰ ਪੋਵੈੱਲ ਨੂੰ ਆਪਣੀ ਟੌਂਸਿਲ ਦੀ ਸਰਜਰੀ ਕਰਵਾਉਣੀ ਹੈ। ਲੈੱਗ ਸਪਿੰਨਰ ਸ਼ੁਕਲਾ ਘਰੇਲੂ ਕ੍ਰਿਕਟ ਵਿਚ ਮੱਧ ਪ੍ਰਦੇਸ਼ ਲਈ ਖੇਡਦਾ ਹੈ ਤੇ 3 ਲੱਖ ਰੁਪਏ ਵਿਚ ਨਾਈਟ ਰਾਈਡਰਜ਼ ਨਾਲ ਜੁੜੇਗਾ।