ਵਿਰਾਟ ਕੋਹਲੀ ਨੇ ਹਾਸਲ ਕੀਤੀ ਇਕ ਹੋਰ ਉਪਲੱਬਧੀ, ਇਸ ਮਾਮਲੇ ’ਚ ਸਚਿਨ ਤੇਂਦੁਲਕਰ ਨੂੰ ਛੱਡਿਆ ਪਿੱਛੇ

01/20/2022 11:38:31 AM

ਪਾਰਲ/ਦੱਖਣੀ ਅਫਰੀਕਾ (ਭਾਸ਼ਾ): ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਬੁੱਧਵਾਰ ਨੂੰ ਕ੍ਰਿਕਟਰ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ (5065 ਦੌੜਾਂ) ਨੂੰ ਪਿੱਛੇ ਛੱਡ ਕੇ ਵਿਦੇਸ਼ਾਂ ਵਿਚ ਵਨਡੇ ਅੰਤਰਰਾਸ਼ਟਰੀ ਮੈਚਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਕੋਹਲੀ ਨੇ ਇੱਥੇ ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਵਨਡੇ ਵਿਚ ਇਹ ਉਪਲੱਬਧੀ ਹਾਸਲ ਕੀਤੀ। ਕੋਹਲੀ ਨੇ 63 ਗੇਂਦਾਂ ਵਿਚ 3 ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਕੋਹਲੀ ਦੇ ਨਾਂ ’ਤੇ ਹੁਣ ਵਨਡੇ ਮੈਚਾਂ ਵਿਚ ਵਿਦੇਸ਼ੀ ਧਰਤੀ ’ਤੇ 5108 ਦੌੜਾਂ ਦਰਜ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਚਿਨ ਤੇਂਦੁਲਕਰ ਨੇ ਵਿਦੇਸ਼ੀ ਧਰਤੀ ’ਤੇ 5,065 ਵਨਡੇ ਦੌੜਾਂ ਬਣਾਈਆਂ ਸਨ, ਜਿਸ ਨੂੰ ਕੋਹਲੀ ਨੇ ਪਿੱਛੇ ਛੱਡ ਦਿੱਤਾ।

ਇਹ ਵੀ ਪੜ੍ਹੋ: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ

ਸ਼੍ਰੀਲੰਕਾ ਦੇ ਕੁਮਾਰ ਸੰਗਕਾਰਾ (5,518) ਵਿਦੇਸ਼ੀ ਧਰਤੀ ’ਤੇ ਵਨਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹਨ। ਜਦੋਂ ਕੋਹਲੀ 27 ਦੌੜਾਂ ’ਤੇ ਪਹੁੰਚੇ, ਉਦੋਂ ਉਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਸਾਬਕਾ ਕਪਤਾਨ ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਵਿੜ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਵੀ ਪਿੱਛੇ ਛੱਡ ਦਿੱਤਾ। ਕੋਹਲੀ ਇਸ ਮਾਮਲੇ ਵਿਚ ਹੁਣ ਸਿਰਫ਼ ਤੇਂਦੁਲਕਰ ਤੋਂ ਪਿੱਛੇ ਹਨ, ਜਿਨ੍ਹਾਂ ਨੇ ਵਨਡੇ ਵਿਚ ਦੱਖਣੀ ਅਫਰੀਕਾ ਖ਼ਿਲਾਫ਼ 2,001 ਦੌੜਾਂ ਬਣਾਈਆਂ ਹਨ। ਤੇਂਦੁਲਕਰ ਸਾਰੇ ਦੇਸ਼ਾਂ ਦੇ ਖਿਡਾਰੀਆਂ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਿਖਰ ’ਤੇ ਹਨ। ਕੋਹਲੀ ਦੀਆਂ ਇਸ ਮੈਚ ਤੋਂ ਪਹਿਲਾਂ 1287 ਦੌੜਾਂ ਸਨ।

ਇਹ ਵੀ ਪੜ੍ਹੋ: ਟੈਨਿਸ ਆਸਟਰੇਲੀਆ ਕਰੇਗਾ ਨੋਵਾਕ ਜੋਕੋਵਿਚ ਦੇ ਵੀਜ਼ਾ ਵਿਵਾਦ ਦੀ ਸਮੀਖਿਆ

ਦੱਖਣੀ ਅਫਰੀਕਾ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਕੋਹਲੀ ਛੇਵੇਂ ਨੰਬਰ ’ਤੇ ਹਨ। ਉਹ ਤੇਂਦੁਲਕਰ ਤੋਂ ਇਲਾਵਾ ਰਿਕੀ ਪੋਂਟਿੰਗ (1879), ਕੁਮਾਰ ਸੰਗਕਾਰਾ (1789), ਸਟੀਵ ਵਾ (1581) ਅਤੇ ਸ਼ਿਵਨਾਰਾਇਣ ਚੰਦਰਪਾਲ (1559) ਤੋਂ ਪਿੱਛੇ ਹਨ। ਪਿਛਲੇ ਹਫ਼ਤੇ ਕੋਹਲੀ ਨੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News