KL ਰਾਹੁਲ ਨੂੰ NCA ਤੋਂ IPL 2024 'ਚ ਬੱਲੇਬਾਜ਼ੀ ਕਰਨ ਦੀ ਮਿਲੀ ਮਨਜ਼ੂਰੀ, ਵਿਕਟਕੀਪਿੰਗ ਤੋਂ ਰਹਿ ਸਕਦੇ ਨੇ ਦੂਰ
Tuesday, Mar 19, 2024 - 01:46 PM (IST)
ਨਵੀਂ ਦਿੱਲੀ— ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇ. ਐੱਲ. ਰਾਹੁਲ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਖੇਡਣ ਲਈ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਤੋਂ ਮਨਜ਼ੂਰੀ ਮਿਲ ਗਈ ਹੈ ਪਰ ਉਸ ਨੂੰ ਸ਼ੁਰੂਆਤ 'ਚ ਜ਼ਿਆਦਾ ਕੰਮ ਦਾ ਬੋਝ ਨਾ ਚੁੱਕਣ ਦੀ ਸਲਾਹ ਦਿੱਤੀ ਗਈ ਹੈ। ਹੈਦਰਾਬਾਦ 'ਚ ਇੰਗਲੈਂਡ ਖਿਲਾਫ ਖੇਡੇ ਗਏ ਪਹਿਲੇ ਟੈਸਟ ਮੈਚ ਦੌਰਾਨ ਰਾਹੁਲ ਨੂੰ ਫਿਰ ਸੱਟ ਲੱਗ ਗਈ ਸੀ। ਤੀਜੇ ਮੈਚ ਲਈ ਉਸ ਦੇ ਟੀਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੀ ਪਰ ਮਾਸਪੇਸ਼ੀਆਂ ਦੀ ਅਕੜਾਅ ਕਾਰਨ ਉਹ ਬਾਕੀ ਮੈਚਾਂ ਵਿੱਚ ਨਹੀਂ ਖੇਡ ਸਕਿਆ।
ਰਾਹੁਲ ਨੇ NCA ਵਿੱਚ ਆਊਟਫੀਲਡ ਵਿੱਚ ਬੱਲੇਬਾਜ਼ੀ, ਵਿਕਟਕੀਪਿੰਗ ਅਭਿਆਸ ਅਤੇ ਫੀਲਡਿੰਗ ਦਾ ਅਭਿਆਸ ਕਰਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਹੈ। ਬੀ. ਸੀ. ਸੀ. ਆਈ. ਸੂਤਰਾਂ ਨੇ ਗੁਪਤਤਾ ਦੀ ਸ਼ਰਤ 'ਤੇ ਪੀ. ਟੀ. ਆਈ. ਨੂੰ ਦੱਸਿਆ, 'ਐਨ. ਸੀ. ਏ. ਨੇ ਰਾਹੁਲ ਨੂੰ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਉਹ ਵੀਰਵਾਰ (20 ਮਾਰਚ) ਨੂੰ ਲਖਨਊ ਵਿੱਚ ਟੀਮ ਨਾਲ ਜੁੜ ਜਾਵੇਗਾ। ਲਖਨਊ ਦੀ ਟੀਮ ਆਪਣਾ ਪਹਿਲਾ ਮੈਚ 24 ਮਾਰਚ ਨੂੰ ਜੈਪੁਰ ਵਿੱਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇਗੀ। ਉਸ ਨੂੰ ਸ਼ੁਰੂਆਤ ਵਿੱਚ ਵਿਕਟਕੀਪਿੰਗ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਉਹ ਸ਼ੁਰੂਆਤੀ ਮੈਚਾਂ ਵਿੱਚ ਸਿਰਫ ਬੱਲੇਬਾਜ਼ ਵਜੋਂ ਖੇਡੇਗਾ।
ਹਾਲਾਂਕਿ ਲਖਨਊ ਉਸ ਦੀ ਵਿਕਟਕੀਪਿੰਗ ਦੀ ਕਮੀ ਨੂੰ ਲੈ ਕੇ ਚਿੰਤਤ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕਾਕ ਅਤੇ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਦੇ ਰੂਪ ਵਿੱਚ ਦੋ ਚੰਗੇ ਵਿਕਟਕੀਪਰ ਹਨ। ਪੂਰਨ ਇਸ ਸਾਲ ਟੀਮ 'ਚ ਉਪ ਕਪਤਾਨ ਦੀ ਭੂਮਿਕਾ ਵੀ ਨਿਭਾਉਣਗੇ। ਹਾਲਾਂਕਿ ਰਾਹੁਲ ਲਈ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਖੇਡਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਦੇ ਆਧਾਰ 'ਤੇ ਉਹ ਜੂਨ 'ਚ ਅਮਰੀਕਾ ਅਤੇ ਵੈਸਟਇੰਡੀਜ਼ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਜਤਾਈ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8