KL ਰਾਹੁਲ ਨੇ ਕਰਾ'ਤੀ ਬੱਲੇ-ਬੱਲੇ! 9 ਸਾਲ ਬਾਅਦ ਬਣਾਇਆ ਰਿਕਾਰਡ

Friday, Apr 11, 2025 - 06:21 PM (IST)

KL ਰਾਹੁਲ ਨੇ ਕਰਾ'ਤੀ ਬੱਲੇ-ਬੱਲੇ! 9 ਸਾਲ ਬਾਅਦ ਬਣਾਇਆ ਰਿਕਾਰਡ

ਸਪੋਰਟਸ ਡੈਸਕ: ਐਮ ਚਿੰਨਾਸਵਾਮੀ ਸਟੇਡੀਅਮ 'ਚ ਕੇਐਲ ਰਾਹੁਲ ਲਈ ਵੀਰਵਾਰ ਦਾ ਦਿਨ ਬਹੁਤ ਵਧੀਆ ਰਿਹਾ। ਰਾਇਲ ਚੈਲੇਂਜਰਜ਼ ਬੰਗਲੌਰ ਖ਼ਿਲਾਫ਼ ਇੱਕ ਮਹੱਤਵਪੂਰਨ ਮੈਚ ਖੇਡ ਰਹੀ ਦਿੱਲੀ ਨੂੰ ਜਿੱਤ ਲਈ 164 ਦੌੜਾਂ ਦੀ ਲੋੜ ਸੀ ਪਰ ਟੀਚੇ ਦਾ ਪਿੱਛਾ ਕਰਦੇ ਹੋਏ, ਇੱਕ ਸਮੇਂ ਉਨ੍ਹਾਂ ਨੇ 30 ਦੌੜਾਂ ਦੇ ਅੰਦਰ ਤਿੰਨ ਵਿਕਟਾਂ ਗੁਆ ਦਿੱਤੀਆਂ।ਅਜਿਹੇ ਸਮੇਂ, ਕੇਐਲ ਰਾਹੁਲ ਨੇ ਆਪਣਾ ਬੱਲਾ ਘੁੰਮਾਇਆ ਅਤੇ 53 ਗੇਂਦਾਂ 'ਚ 93 ਦੌੜਾਂ ਬਣਾ ਕੇ 18ਵੇਂ ਓਵਰ 'ਚ ਆਪਣੀ ਟੀਮ ਨੂੰ ਜਿੱਤ ਦਿਵਾਈ। ਰਾਹੁਲ ਜਿੱਤ ਤੋਂ ਬਾਅਦ ਇੰਨਾ ਖੁਸ਼ ਸੀ ਕਿ ਉਸਨੇ ਪਹਿਲਾਂ ਆਪਣਾ ਬੱਲਾ ਜ਼ਮੀਨ 'ਤੇ ਮਾਰਿਆ ਅਤੇ ਫਿਰ ਆਪਣੇ ਹੱਥ ਨਾਲ ਆਪਣੀ ਛਾਤੀ 'ਤੇ ਵਾਰ ਕਰਕੇ ਆਪਣਾ ਉਤਸ਼ਾਹ ਦਿਖਾਇਆ। ਰਾਹੁਲ ਨੇ 9 ਸਾਲਾਂ ਬਾਅਦ ਇਸ ਮੈਦਾਨ 'ਤੇ ਅਰਧ ਸੈਂਕੜਾ ਲਗਾਇਆ ਹੈ। ਉਸਦਾ ਜੋਸ਼ ਉਸਦੇ ਚਿਹਰੇ 'ਤੇ ਸਾਫ਼ ਦਿਖਾਈ ਦੇ ਰਿਹਾ ਸੀ।

 


ਇਸ ਨਾਲ ਰਾਹੁਲ ਨੇ ਆਈਪੀਐਲ 'ਚ ਦੌੜਾਂ ਦਾ ਪਿੱਛਾ ਕਰਨ ਦਾ ਆਪਣਾ ਰਿਕਾਰਡ ਮਜ਼ਬੂਤ ​​ਕਰ ਲਿਆ ਹੈ। ਰਾਹੁਲ ਨੇ ਦੌੜਾਂ ਦਾ ਪਿੱਛਾ ਕਰਨ ਵਾਲੀਆਂ 25 ਪਾਰੀਆਂ 'ਚ 71 ਦੀ ਔਸਤ ਨਾਲ 1208 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 148 ਰਿਹਾ ਹੈ। ਉਨ੍ਹਾਂ ਨੇ 12 ਅਰਧ ਸੈਂਕੜੇ ਲਗਾਏ ਹਨ ਜਦੋਂ ਕਿ ਉਨ੍ਹਾਂ ਦਾ ਸਭ ਤੋਂ ਵਧੀਆ ਸਕੋਰ 98 ਨਾਬਾਦ ਹੈ। ਉਹ ਆਈਪੀਐਲ 'ਚ ਸਫਲ ਦੌੜਾਂ ਦਾ ਪਿੱਛਾ ਕਰਦੇ ਹੋਏ ਘੱਟੋ-ਘੱਟ 500 ਦੌੜਾਂ ਬਣਾਉਣ ਵਾਲੇ 56 ਬੱਲੇਬਾਜ਼ਾਂ 'ਚੋਂ ਇੱਕ ਹੈ। ਉਹ ਡੇਵਿਡ ਮਿਲਰ (103.70) ਤੋਂ ਬਾਅਦ ਸਭ ਤੋਂ ਵਧੀਆ ਔਸਤ ਵਾਲਾ ਖਿਡਾਰੀ ਹੈ। ਆਰਸੀਬੀ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਹਰਾਉਣ ਤੋਂ ਬਾਅਦ, ਰਾਹੁਲ ਨੂੰ ਸਿੱਧੇ ਵਿਰਾਟ ਕੋਹਲੀ ਨੂੰ ਚੁਣੌਤੀ ਦਿੰਦੇ ਦੇਖਿਆ ਗਿਆ। ਉਨ੍ਹਾਂ ਨੇ ਸਾਫ਼ ਕਿਹਾ ਕਿ ਚਿੰਨਾਸਵਾਮੀ ਮੇਰਾ ਘਰੇਲੂ ਮੈਦਾਨ ਹੈ। ਮੈਨੂੰ ਇੱਥੇ ਕਿਵੇਂ ਖੇਡਣਾ ਹੈ, ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ।

 


ਪਲੇਅਰ ਆਫ਼ ਦ ਮੈਚ ਕੇਐਲ ਰਾਹੁਲ ਨੇ ਕਿਹਾ ਕਿ ਵਿਕਟ ਥੋੜ੍ਹਾ ਮੁਸ਼ਕਲ ਸੀ। 20 ਓਵਰਾਂ ਤੱਕ ਸਟੰਪ ਦੇ ਪਿੱਛੇ ਰਹਿਣ ਨਾਲ ਮੈਨੂੰ ਇਹ ਦੇਖਣ 'ਚ ਮਦਦ ਮਿਲੀ ਕਿ ਵਿਕਟ ਕਿਵੇਂ ਖੇਡਦੀ ਹੈ। ਵਿਕਟਕੀਪਿੰਗ ਨੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਦਿੱਤਾ ਕਿ ਦੂਜੇ ਬੱਲੇਬਾਜ਼ ਕਿਵੇਂ ਖੇਡ ਰਹੇ ਸਨ ਅਤੇ ਉਹ ਕਿੱਥੇ ਆਊਟ ਹੋਏ। ਮੈਂ ਖੁਸ਼ਕਿਸਮਤ ਸੀ ਕਿ ਕੈਚ ਛੱਡ ਦਿੱਤਾ। ਇਹ ਮੇਰਾ ਮੈਦਾਨ ਹੈ, ਇਹ ਮੇਰਾ ਘਰ ਹੈ। ਮੈਂ ਇਹ ਕਿਸੇ ਹੋਰ ਨਾਲੋਂ ਬਿਹਤਰ ਜਾਣਦਾ ਹਾਂ। ਮੈਨੂੰ ਇੱਥੇ ਖੇਡ ਕੇ ਬਹੁਤ ਮਜ਼ਾ ਆਇਆ।


author

DILSHER

Content Editor

Related News