ਪੁੱਤਰ ਦੇ ਜਨਮ ਮਗਰੋਂ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵਧਾਈ ਲੈਣ ਆਏ ਕਿੰਨਰ
Thursday, Oct 28, 2021 - 03:29 PM (IST)
 
            
            ਮੁੰਬਈ: ਕ੍ਰਿਕਟਰ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਦੇ ਘਰ ਜੁਲਾਈ ਮਹੀਨੇ ਪੁੱਤਰ ਨੇ ਜਨਮ ਲਿਆ, ਉਦੋਂ ਤੋਂ ਹੁਣ ਤੱਕ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਜੋੜੇ ਨੇ ਆਪਣੇ ਪੁੱਤਰ ਦਾ ਨਾਮ ਜੋਵਨ ਵੀਰ ਸਿੰਘ ਪਲਾਹਾ ਰੱਖਿਆ ਹੈ। ਉਥੇ ਹੀ ਹੁਣ ਹਰਭਜਨ ਸਿੰਘ ਦੇ ਘਰ ਕਿੰਨਰ ਵੀ ਵਧਾਈ ਲੈਣ ਪਹੁੰਚੇ ਹਨ। ਇਸ ਦੀ ਇਕ ਵੀਡੀਓ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਤੇ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿੰਨਰ ਨੱਚ ਰਹੇ ਹਨ ਅਤੇ ਹਰਭਜਨ ਸਿੰਘ ਦਾ ਪੂਰਾ ਪਰਿਵਾਰ ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ । ਗੀਤਾ ਬਸਰਾ ਵੀ ਇਸ ਵੀਡੀਓ ‘ਚ ਨਜ਼ਰ ਆ ਰਹੀ ਹੈ ।

ਇਹ ਵੀ ਪੜ੍ਹੋ : ਕੈਨੇਡਾ ਪੁਲਸ ਵੱਲੋਂ ਦਸਤਾਰ ਨਾਲ ਨੌਜਵਾਨ ਦੀ ਜਾਨ ਬਚਾਉਣ ਵਾਲੇ 5 ਪੰਜਾਬੀ ਸਨਮਾਨਤ
ਦੱਸ ਦੇਈਏ ਕਿ ਗੀਤਾ ਨੇ 10 ਜੁਲਾਈ 2021 ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਉਸ ਦੌਰਾਨ ਹਰਭਜਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ, ‘ਅਸੀਂ ਭਗਵਾਨ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੂੰ ਪੁੱਤਰ ਦੇ ਰੂਪ ਵਿਚ ਆਪਣਾ ਆਸ਼ੀਰਵਾਦ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਠੀਕ ਹਨ।’ ਦੱਸ ਦੇਈਏ ਕਿ ਹਰਭਜਨ ਸਿੰਘ ਅਤੇ ਅਦਾਕਾਰ ਗੀਤਾ ਬਸਰਾ ਨੇ 29 ਅਕਤੂਬਰ 2015 ਨੂੰ ਵਿਆਹ ਰਚਾਇਆ ਸੀ। ਇਨ੍ਹਾਂ ਦੀ ਇਕ ਧੀ ਵੀ ਹੈ, ਜਿਸ ਨਾਮ ਹਿਨਾਇਆ ਹੈ। ਵਿਆਹ ਮਗਰੋਂ ਗੀਤਾ ਬਸਰਾ ਨੇ ਬੇਸ਼ੱਕ ਅਦਾਕਾਰੀ ਤੋਂ ਦੂਰੀ ਬਣਾਈ ਹੋਈ ਹੈ, ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।

ਇਹ ਵੀ ਪੜ੍ਹੋ : ਇਕਾਂਤਵਾਸ ਸ਼ਰਤਾਂ ਤੋਂ ਬਿਨਾਂ ਹੁਣ ਆਸਟ੍ਰੇਲੀਆਈ ਕਰ ਸਕਣਗੇ ਇਨ੍ਹਾਂ ਮੁਲਕਾਂ ਦੀ ਯਾਤਰਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            