ਖੇਲੋ ਇੰਡੀਆ ਗੇਮਜ਼ : ਪੰਜਾਬ ਦੇ ਗਰਚਾ ਨੇ ਜਿੱਤਿਆ ਸੋਨਾ

Wednesday, Jan 16, 2019 - 11:45 PM (IST)

ਖੇਲੋ ਇੰਡੀਆ ਗੇਮਜ਼ : ਪੰਜਾਬ ਦੇ ਗਰਚਾ ਨੇ ਜਿੱਤਿਆ ਸੋਨਾ

ਪੁਣੇ- ਪੰਜਾਬ ਦੇ ਗੁਰਨਿਹਾਲ ਸਿੰਘ ਗਰਚਾ ਨੇ ਦੂਸਰੀਆਂ ਖੇਲੋ ਇੰਡੀਆ ਯੂਥ ਗੇਮਜ਼ ਦੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਅੰਡਰ-21 ਵਰਗ ਸਟੀਕ ਮੁਕਾਬਲੇ ਵਿਚ ਫਾਈਨਲ ਦੇ ਦੂਸਰੇ ਹਾਫ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਲਿਆ।
ਗਰਚਾ ਨੇ 56 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ, ਜਦਕਿ ਰਾਜਸਥਾਨ ਦੇ ਅਨੰਤਜੀਤ ਸਿੰਘ ਨਰੂਕਾ ਨੇ 52 ਦੇ ਸਕੋਰ ਨਾਲ ਚਾਂਦੀ ਅਤੇ ਪੰਜਾਬ ਦੇ ਅਭੈ ਸਿੰਘ ਸ਼ੇਖੋਂ ਨੇ 41 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ। ਮਹਿਲਾ ਅੰਡਰ-21 ਸਟੀਕ ਵਰਗ ਵਿਚ ਰਾਜਸਥਾਨ ਦੀ ਦਰਸ਼ਨਾ ਰਾਠੌੜ ਨੇ 49 ਦੇ ਸਕੋਰ ਨਾਲ ਸੋਨ, ਪੰਜਾਬ ਦੀ ਸਿਮਰਨਪ੍ਰੀਤ ਕੌਰ ਨੇ 44 ਦੇ ਸਕੋਰ ਨਾਲ ਚਾਂਦੀ ਅਤੇ ਮੱਧ ਪ੍ਰਦੇਸ਼ ਦੀ ਪੂਜਾ ਵਿਸ਼ਵਕਰਮਾ ਨੇ 37 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ।


Related News