ਜੋਡਾਰ ਨੇ ATP ਫਾਈਨਲਜ਼ ਲਈ ਕੀਤਾ ਕੁਆਲੀਫਾਈ, ਖਿਡਾਰੀਆਂ ਦੀ ਸੂਚੀ ਪੂਰੀ

Saturday, Nov 07, 2026 - 05:22 PM (IST)

ਜੋਡਾਰ ਨੇ ATP ਫਾਈਨਲਜ਼ ਲਈ ਕੀਤਾ ਕੁਆਲੀਫਾਈ, ਖਿਡਾਰੀਆਂ ਦੀ ਸੂਚੀ ਪੂਰੀ

ਪੈਰਿਸ : ਰੋਲੇਕਸ ਪੈਰਿਸ ਮਾਸਟਰਜ਼ ਦੇ ਕੁਆਟਰ ਫਾਈਨਲ ਵਿੱਚ ਕਾਰਲੋਸ ਅਲਕਾਰਾਜ਼ ਦੀ ਜਿੱਤ ਤੋਂ ਬਾਅਦ ਰਾਫੇਲ ਜੋਡਾਰ ਨੇ ‘ਨਿੱਟੋ ਏ.ਟੀ.ਪੀ. ਫਾਈਨਲਜ਼’ (ATP Finals) ਲਈ ਕੁਆਲੀਫਾਈ ਕਰ ਲਿਆ ਹੈ। ਇਸ ਦੇ ਨਾਲ ਹੀ 15 ਤੋਂ 22 ਨਵੰਬਰ ਤੱਕ ਟਿਊਰਿਨ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ 8 ਖਿਡਾਰੀਆਂ ਦੀ ਸੂਚੀ ਪੂਰੀ ਹੋ ਗਈ ਹੈ।

ਜੋਡਾਰ ਤੋਂ ਇਲਾਵਾ ਅਲੈਗਜ਼ੈਂਡਰ ਜ਼ਵੇਰੇਵ, ਕਾਰਲੋਸ ਅਲਕਾਰਾਜ਼, ਬੇਨ ਸ਼ੈਲਟਨ, ਦਾਨਿਲ ਮੇਦਵੇਦੇਵ, ਫਲੇਵੀਓ ਕੋਬੋਲੀ, ਆਰਥਰ ਫਿਲਸ ਅਤੇ ਫ੍ਰਾਂਸਿਸ ਟਿਆਫੋ ਇਸ ਲਿਸਟ ਵਿੱਚ ਸ਼ਾਮਲ ਹਨ। ਇਸ ਵਾਰ ਕੋਬੋਲੀ, ਫਿਲਸ, ਟਿਆਫੋ ਅਤੇ ਜੋਡਾਰ ਪਹਿਲੀ ਵਾਰ ਇਸ ਸੀਜ਼ਨ ਫਿਨਾਲੇ ਵਿੱਚ ਖੇਡਣਗੇ, ਜਦਕਿ ਨਵੇਂ ਵਰਲਡ ਨੰਬਰ 1 ਜ਼ਵੇਰੇਵ ਨੇ 9ਵੀਂ ਵਾਰ ਕੁਆਲੀਫਾਈ ਕੀਤਾ ਹੈ।

ਜੋਡਾਰ ਨੇ ‘ਨੇਕਸਟ ਜੇਨ ਏ.ਟੀ.ਪੀ. ਫਾਈਨਲਜ਼’ ਵਿੱਚ ਖੇਡਣ ਦੇ ਠੀਕ ਇੱਕ ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਜਗ੍ਹਾ ਬਣਾ ਕੇ ਅਲਕਾਰਾਜ਼ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਇਸ ਤੋਂ ਇਲਾਵਾ 2015 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋ ਸਪੈਨਿਸ਼ ਖਿਡਾਰੀ (ਅਲਕਾਰਾਜ਼ ਅਤੇ ਜੋਡਾਰ) ਇਸ ਟੂਰਨਾਮੈਂਟ 'ਚ ਇਕੱਠੇ ਖੇਡਣਗੇ। ਟੂਰਨਾਮੈਂਟ ਲਈ ਗ੍ਰੁੱਪਾਂ ਦੇ ਡ੍ਰਾਅ 12 ਨਵੰਬਰ ਨੂੰ ਕੱਢੇ ਜਾਣਗੇ।


author

Tarsem Singh

Content Editor

Related News