ਜੈਵਲਿਨ ਥ੍ਰੋਅ ਖਿਡਾਰੀ ਸ਼ਿਵਪਾਲ ਸਿੰਘ ਡੋਪਿੰਗ ਕਾਰਨ 2025 ਤੱਕ ਮੁਅੱਤਲ

Sunday, Oct 02, 2022 - 07:14 PM (IST)

ਜੈਵਲਿਨ ਥ੍ਰੋਅ ਖਿਡਾਰੀ ਸ਼ਿਵਪਾਲ ਸਿੰਘ ਡੋਪਿੰਗ ਕਾਰਨ 2025 ਤੱਕ ਮੁਅੱਤਲ

ਨਵੀਂ ਦਿੱਲੀ : ਭਾਰਤੀ ਜੈਵਲਿਨ ਥਰੋਅਰ ਸ਼ਿਵਪਾਲ ਸਿੰਘ ਨੂੰ ਡੋਪਿੰਗ ਦੀ ਉਲੰਘਣਾ ਕਾਰਨ ਅਕਤੂਬਰ 2025 ਤੱਕ ਸਾਰੇ ਮੁਕਾਬਲਿਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਉਸ ਦਾ ਪਾਬੰਦੀਸ਼ੁਦਾ ਪਦਾਰਥ ਮੇਂਥੇਡਿਏਨੋਨ (ਪ੍ਰਦਰਸ਼ਨ ਵਧਾਉਣ ਵਾਲਾ ਸਟੇਰੌਇਡ) ਲਈ ਡੋਪ ਟੈਸਟ ਸਕਾਰਾਤਮਕ ਪਾਇਆ ਗਿਆ। 

ਨਤੀਜੇ ਵਜੋਂ, ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਸ਼ਿਵਪਾਲ ਸਿੰਘ ਨੂੰ ਚਾਰ ਸਾਲਾਂ ਲਈ ਮੁਅੱਤਲ ਕਰ ਦਿੱਤਾ। ਉਸਦੀ ਪਾਬੰਦੀ 21 ਅਕਤੂਬਰ, 2021 ਤੋਂ ਲਾਗੂ ਹੋਵੇਗੀ, ਜਿਸਦਾ ਮਤਲਬ ਹੈ ਕਿ 27 ਸਾਲਾ ਖਿਡਾਰੀ ਅਕਤੂਬਰ 2025 ਤੱਕ ਖੇਡਾਂ ਤੋਂ ਬਾਹਰ ਰਹੇਗਾ। ਉੱਤਰ ਪ੍ਰਦੇਸ਼ ਦੇ ਅਥਲੀਟ ਸ਼ਿਵਪਾਲ ਸਿੰਘ 2019 ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਹੈ, ਜਿੱਥੇ ਉਸਨੇ 86.23 ਮੀਟਰ ਦੀ ਥਰੋਅ ਨਾਲ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ। । ਉਸਨੇ 2019 ਦੀਆਂ ਵਿਸ਼ਵ ਫੌਜੀ ਖੇਡਾਂ 'ਚ ਵੀ ਜਿੱਤ ਹਾਸਲ ਕੀਤੀ ਸੀ।

ਜ਼ਿਕਰਯੋਗ ਹੈ ਕਿ ਸ਼ਿਵਪਾਲ ਸਿੰਘ ਇਸ ਸਾਲ ਡੋਪਿੰਗ ਦੇ ਜਾਲ ਵਿਚ ਫਸਣ ਵਾਲਾ ਪੰਜਵਾਂ ਭਾਰਤੀ ਅਥਲੀਟ ਹੈ। ਡਿਸਕਸ ਥਰੋਅਰ ਨਵਜੀਤ ਕੌਰ ਢਿੱਲੋਂ, ਦੌੜਾਕ ਧਨਲਕਸ਼ਮੀ ਸੇਕਰ ਅਤੇ ਕੁਆਰਟਰ-ਮਿਲਰ ਐਮ. ਆਰ. ਪੂਵੰਮਾ ਨੂੰ ਇਸ ਉਲੰਘਣਾ ਲਈ ਪ੍ਰਤੀਯੋਗਿਤਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਟੋਕੀਓ ਓਲੰਪੀਅਨ ਕਮਲਪ੍ਰੀਤ ਕੌਰ ਵੀ ਡੋਪ ਟੈਸਟ 'ਚ ਫੇਲ ਹੋ ਗਈ ਹੈ।


author

Tarsem Singh

Content Editor

Related News