Italian Open: ਰੋਮ ''ਚ ਜਾਨਿਕ ਸਿਨਰ ਨੇ ਜਿੱਤਿਆ ਪਹਿਲਾ ਖਿਤਾਬ, ਜੋਕੋਵਿਚ ਦੇ ਖਾਸ ਕਲੱਬ ''ਚ ਸ਼ਾਮਲ
Tuesday, May 19, 2026 - 01:27 PM (IST)
ਰੋਮ : ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਜਾਨਿਕ ਸਿਨਰ ਨੇ ਇਟਾਲੀਅਨ ਓਪਨ 2026 ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਰੋਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸਿਨਰ ਨੇ ਕੈਸਪਰ ਰੂਡ ਨੂੰ ਸਿੱਧੇ ਸੈੱਟਾਂ ਵਿੱਚ 6-4, 6-4 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ।
50 ਸਾਲਾਂ ਬਾਅਦ ਘਰੇਲੂ ਖਿਡਾਰੀ ਦੀ ਜਿੱਤ
ਇਸ ਜਿੱਤ ਨਾਲ 24 ਸਾਲਾ ਸਿਨਰ 1976 ਵਿੱਚ ਐਡਰੀਆਨੋ ਪਨਾਟਾ ਤੋਂ ਬਾਅਦ ਇਟਾਲੀਅਨ ਓਪਨ ਜਿੱਤਣ ਵਾਲੇ ਪਹਿਲੇ ਇਟਾਲੀਅਨ ਖਿਡਾਰੀ ਬਣ ਗਏ ਹਨ। ਲਗਭਗ 50 ਸਾਲਾਂ ਬਾਅਦ ਕਿਸੇ ਘਰੇਲੂ ਖਿਡਾਰੀ ਨੇ ਰੋਮ ਵਿੱਚ ਇਹ ਵੱਕਾਰੀ ਖਿਤਾਬ ਜਿੱਤਿਆ ਹੈ।
ਨੋਵਾਕ ਜੋਕੋਵਿਚ ਦੇ ਐਲੀਟ ਕਲੱਬ ਵਿੱਚ ਐਂਟਰੀ
ਸਿਨਰ ਨੇ ਇਸ ਜਿੱਤ ਨਾਲ ਇੱਕ ਅਜਿਹਾ ਰਿਕਾਰਡ ਬਣਾਇਆ ਹੈ ਜੋ ਹੁਣ ਤੱਕ ਸਿਰਫ਼ ਨੋਵਾਕ ਜੋਕੋਵਿਚ ਦੇ ਨਾਮ ਸੀ। ਸਿਨਰ ਹੁਣ ਇਤਿਹਾਸ ਦੇ ਸਿਰਫ਼ ਦੂਜੇ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਕਰੀਅਰ ਦੇ ਸਾਰੇ 9 ATP ਮਾਸਟਰਜ਼ 1000 ਟਾਈਟਲ ਜਿੱਤੇ ਹਨ। ਇਸ ਤੋਂ ਇਲਾਵਾ, ਇਹ ਉਨ੍ਹਾਂ ਦਾ ਲਗਾਤਾਰ ਛੇਵਾਂ ATP ਮਾਸਟਰਜ਼ 1000 ਖਿਤਾਬ ਹੈ।
