ਇਸ਼ਾਂਤ ਸ਼ਰਮਾ ਨੇ ਧੋਨੀ ਦੀ ਕਪਤਾਨੀ ''ਤੇ ਚੁੱਕੇ ਸਵਾਲ, ਦਿੱਤਾ ਇਹ ਵੱਡਾ ਬਿਆਨ

Sunday, Dec 29, 2019 - 12:41 PM (IST)

ਇਸ਼ਾਂਤ ਸ਼ਰਮਾ ਨੇ ਧੋਨੀ ਦੀ ਕਪਤਾਨੀ ''ਤੇ ਚੁੱਕੇ ਸਵਾਲ, ਦਿੱਤਾ ਇਹ ਵੱਡਾ ਬਿਆਨ

ਸਪੋਰਟਸ ਡੈਸਕ— ਇਸ਼ਾਂਤ ਸ਼ਰਮਾ ਨੂੰ ਕਈ ਲੋਕਾਂ ਨੇ ਉਸ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਪਰ ਸਿਰਫ ਜੇਸਨ ਗਿਲੇਸਪੀ ਹੀ ਸਨ ਜਿਨ੍ਹਾਂ ਨੇ ਇਨ੍ਹਾਂ ਦਾ ਹੱਲ ਵੀ ਦੱਸਿਆ ਜਿਸ ਨੂੰ ਉਹ ਲੰਬੇ ਸਮੇਂ ਤੋਂ ਲੱਭ ਰਹੇ ਸਨ। ਇਸ਼ਾਂਤ ਨੂੰ ਇਹ ਵੀ ਲਗਦਾ ਹੈ ਵਿਰਾਟ ਕੋਹਲੀ ਦੀ ਕਪਤਾਨੀ 'ਚ ਉਨ੍ਹਾਂ ਦੇ, ਮੁਹੰਮਦ ਸ਼ੰਮੀ ਅਤੇ ਉਮੇਸ਼ ਯਾਦਵ ਵਿਚਾਲੇ 'ਬਿਹਤਰ ਸੰਵਾਦ' ਦੇ ਨਾਲ-ਨਾਲ ਬੇਹੱਦ ਹੁਨਰ ਨੇ ਦੇਸ਼ ਦੇ ਸਭ ਤੋਂ ਤੇਜ਼ ਗੇਂਦਬਾਜ਼ੀ ਹਮਲੇ ਲਈ ਸ਼ਾਨਦਾਰ ਕੰਮ ਕੀਤਾ। ਪਰ ਧੋਨੀ ਦੀ ਕਪਤਾਨੀ 'ਚ ਅਜਿਹਾ ਨਹੀਂ ਹੁੰਦਾ ਸੀ।
PunjabKesari
ਦਰਅਸਲ, ਮੈਚ ਖਤਮ ਹੋਣ ਦੇ ਬਾਅਦ ਇਸ਼ਾਂਤ ਨੇ ਕਿਹਾ, ''ਦੇਖੋ ਧੋਨੀ ਦੇ ਸਮੇਂ ਸਾਡੇ 'ਚੋਂ ਕੁਝ ਖਿਡਾਰੀਆਂ ਕੋਲ ਓਨਾ ਤਜਰਬਾ ਨਹੀਂ ਸੀ। ਨਾਲ ਹੀ ਤੇਜ਼ ਗੇਂਦਬਾਜ਼ਾਂ ਨੂੰ ਰੋਟੇਟ ਕੀਤਾ ਜਾਂਦਾ ਸੀ, ਇਹੋ ਕਾਰਨ ਸੀ ਕਿ ਇਕ ਗਰੁੱਪ ਦੇ ਤੌਰ 'ਤੇ ਨਿਰੰਤਰਤਾ ਹਾਸਲ ਨਹੀਂ ਕੀਤੀ ਜਾ ਸਕੀ।'' ਉਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਵੀ ਕਾਫੀ ਟੈਸਟ ਮੈਚ ਖੇਡੇ ਹਨ ਅਤੇ ਉਸ ਸਮੇਂ 6 ਜਾਂ 7 ਤੇਜ਼ ਗੇਂਦਬਾਜ਼ ਹੁੰਦੇ ਸਨ ਜਿਨ੍ਹਾਂ ਨੂੰ ਰੋਟੇਟ ਕੀਤਾ ਜਾਂਦਾ ਸੀ, ਜਦਕਿ ਉਸ ਦੇ ਮੁਕਾਬਲੇ 'ਚ ਹੁਣ ਤਿੰਨ ਜਾਂ ਚਾਰ ਹੀ ਹਨ।''
PunjabKesari
ਇਸ਼ਾਂਤ ਨੇ ਅੱਗੇ ਕਿਹਾ, ''ਜੇਕਰ ਤੁਸੀਂ ਜਾਣਦੇ ਹੋ ਕਿ ਤੁਹਾਡਾ ਤਿੰਨ-ਚਾਰ ਤੇਜ਼ ਗੇਂਦਬਾਜ਼ਾਂ (ਹੁਣ ਜਸਪ੍ਰੀਤ ਬੁਮਰਾਹ ਦੇ ਨਾਲ) ਦਾ ਪੂਲ ਹੈ ਤਾਂ ਇਸ ਨਾਲ ਸੰਵਾਦ ਵੱਧ ਜਾਂਦਾ ਹੈ। ਪਹਿਲਾਂ 6 ਜਾਂ 7 ਗੇਂਦਬਾਜ਼ ਹੋਣ ਕਾਰਨ ਇੰਨੀ ਗੱਲਬਾਤ ਨਹੀਂ ਹੁੰਦੀ ਸੀ।'' ਉਨ੍ਹਾਂ ਕਿਹਾ, ''ਪਰ ਵਿਰਾਟ ਦੇ ਆਉਣ ਦੇ ਬਾਅਦ ਸਾਨੂੰ ਕਾਫੀ ਤਜਰਬਾ ਮਿਲਿਆ ਹੈ ਅਤੇ ਇਸ ਨਾਲ ਮਦਦ ਮਿਲੀ ਹੈ। ਹੁਣ ਜਦੋਂ ਤੁਸੀਂ ਜ਼ਿਆਦਾ ਖੇਡਦੇ ਹੋ, ਡਰੈਸਿੰਗ ਰੂਮ 'ਚ ਜ਼ਿਆਦਾ ਰਹਿੰਦੇ ਹੋ, ਪਰਿਵਾਰ ਦੇ ਮੁਕਾਬਲੇ ਟੀਮ ਨਾਲ ਜ਼ਿਆਦਾ ਸਮਾਂ ਗੁਜ਼ਾਰਦੇ ਹੋ ਤਾਂ ਇਹ ਚਰਚਾਵਾਂ ਵੀ ਖੁੱਲ੍ਹੀਆਂ ਹੁੰਦੀਆਂ ਹਨ। ਤੁਸੀਂ ਜਦੋਂ ਕ੍ਰੀਜ਼ 'ਤੇ ਜਾਂਦੇ ਹੋ ਤਾਂ ਤੁਸੀਂ ਜ਼ਿਆਦਾ ਆਨੰਦ ਮਾਣਨਾ ਸ਼ੁਰੂ ਕਰ ਦਿੰਦੇ ਹੋਏ। ਇਹ ਅਲਗ ਅਹਿਸਾਸ ਹੈ।''


author

Tarsem Singh

Content Editor

Related News