ਨਵੰਬਰ ’ਚ ਬੰਗਲਾਦੇਸ਼ ਦਾ ਦੌਰਾ ਕਰੇਗਾ ਆਇਰਲੈਂਡ
Monday, Oct 06, 2025 - 03:38 PM (IST)

ਢਾਕਾ– ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਐਲਾਨ ਕੀਤਾ ਕਿ ਆਇਰਲੈਂਡ 6 ਨਵੰਬਰ ਨੂੰ 2 ਟੈਸਟ ਤੇ 3 ਟੀ-20 ਕੌਮਾਂਤਰੀ ਮੈਚਾਂ ਦੀ ਇਕ ਪੂਰਣ ਲੜੀ ਖੇਡਣ ਲਈ ਬੰਗਲਾਦੇਸ਼ ਆਵੇਗਾ। ਇਹ ਦੌਰਾ 2 ਮੈਚਾਂ ਦੀ ਟੈਸਟ ਲੜੀ ਨਾਲ ਸ਼ੁਰੂ ਹੋਵੇਗਾ, ਜਿਸਦਾ ਪਹਿਲਾ ਟੈਸਟ 11 ਵੰਬਰ ਤੋਂ ਸਿਲਹਟ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਅ ਜਾਵੇਗਾ ਜਦਕਿ ਦੂਜਾ ਟੈਸਟ 19 ਤੋਂ 23 ਨਵੰਬਰ ਤੱਕ ਢਾਕਾ ਦੇ ਸ਼ੇਰ-ਏ-ਬੰਗਲਾ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ 24 ਨਵੰਬਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ ਲਈ ਚਟਗਾਂਵ ਜਾਣਗੀਆਂ।