ਆਈ. ਪੀ. ਐਲ. ਨੇ ਮੈਨੂੰ ਦਬਾਅ ਵਿੱਚ ਸ਼ਾਂਤ ਰਹਿਣਾ ਸਿਖਾਇਆ : ਰਿੰਕੂ ਸਿੰਘ

Saturday, Dec 02, 2023 - 04:17 PM (IST)

ਆਈ. ਪੀ. ਐਲ. ਨੇ ਮੈਨੂੰ ਦਬਾਅ ਵਿੱਚ ਸ਼ਾਂਤ ਰਹਿਣਾ ਸਿਖਾਇਆ : ਰਿੰਕੂ ਸਿੰਘ

ਰਾਏਪੁਰ, (ਭਾਸ਼ਾ)- ਭਾਰਤੀ ਬੱਲੇਬਾਜ਼ ਰਿੰਕੂ ਸਿੰਘ ਨੇ ਆਸਟਰੇਲੀਆ ਖਿਲਾਫ ਮੌਜੂਦਾ ਟੀ-20 ਸੀਰੀਜ਼ ਵਿਚ ਦਬਾਅ ਦੀਆਂ ਸਥਿਤੀਆਂ ਵਿਚ ਵੀ ਸ਼ਾਂਤ ਰਹਿ ਕੇ ਆਪਣੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਸਿਹਰਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 'ਚ ਖੇਡਣ ਨੂੰ ਦਿੱਤਾ। ਰਿੰਕੂ ਨੇ ਚੌਥੇ ਮੈਚ 'ਚ 29 ਗੇਂਦਾਂ 'ਤੇ 46 ਦੌੜਾਂ ਬਣਾਈਆਂ ਜਦਕਿ ਸੀਰੀਜ਼ 'ਚ ਆਪਣਾ ਪਹਿਲਾ ਮੈਚ ਖੇਡ ਰਹੇ ਜਿਤੇਸ਼ ਸ਼ਰਮਾ ਨੇ 19 ਗੇਂਦਾਂ 'ਤੇ 35 ਦੌੜਾਂ ਬਣਾਈਆਂ। ਇਸ ਨਾਲ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 174 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਅਤੇ ਫਿਰ ਆਸਟਰੇਲੀਆ ਨੂੰ 7 ਵਿਕਟਾਂ 'ਤੇ 154 ਦੌੜਾਂ 'ਤੇ ਰੋਕ ਕੇ ਪੰਜ ਮੈਚਾਂ ਦੀ ਸੀਰੀਜ਼ 'ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ।

ਇਹ ਵੀ ਪੜ੍ਹੋ : ਮਹਿਲਾ ਜੂਨੀਅਰ ਹਾਕੀ ਵਿਸ਼ਵ ਕੱਪ 'ਚ ਜਰਮਨੀ ਹੱਥੋਂ ਹਾਰੀ ਭਾਰਤੀ ਟੀਮ

ਸ਼ੁੱਕਰਵਾਰ ਨੂੰ ਇੱਥੇ ਭਾਰਤ ਦੀ 20 ਦੌੜਾਂ ਦੀ ਜਿੱਤ ਤੋਂ ਬਾਅਦ ਰਿੰਕੂ ਨੇ ਬੀ. ਸੀ. ਸੀ. ਆਈ. ਟੀਵੀ 'ਤੇ ਜਿਤੇਸ਼ ਨੂੰ ਕਿਹਾ, ''ਮੈਂ ਲੰਬੇ ਸਮੇਂ ਤੋਂ ਖੇਡ ਰਿਹਾ ਹਾਂ। ਮੈਂ ਪਿਛਲੇ 5-6 ਸਾਲਾਂ ਤੋਂ ਆਈ. ਪੀ. ਐਲ. ਵਿੱਚ ਖੇਡ ਰਿਹਾ ਹਾਂ, ਜਿਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ। ਮੈਨੂੰ ਆਪਣੇ ਆਪ 'ਤੇ ਭਰੋਸਾ ਹੈ ਅਤੇ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰਦਾ ਹਾਂ।'' 

ਜਿਤੇਸ਼ ਨੇ ਮੰਨਿਆ ਕਿ ਜਦੋਂ ਉਹ ਬੱਲੇਬਾਜ਼ੀ ਲਈ ਬਾਹਰ ਆਇਆ ਤਾਂ ਉਹ ਕਾਫੀ ਦਬਾਅ 'ਚ ਸੀ। ਉਸ ਨੇ ਕਿਹਾ, ''ਅਜਿਹਾ ਨਹੀਂ ਲੱਗਦਾ ਸੀ ਕਿ ਇਹ ਤੁਹਾਡੀ (ਰਿੰਕੂ) ਦੀ ਪਹਿਲੀ ਸੀਰੀਜ਼ ਹੈ। ਜਦੋਂ ਮੈਂ ਬੱਲੇਬਾਜ਼ੀ ਲਈ ਬਾਹਰ ਆਇਆ ਤਾਂ ਮੇਰੇ 'ਤੇ ਕਾਫੀ ਦਬਾਅ ਸੀ ਪਰ ਤੁਸੀਂ ਬਹੁਤ ਸ਼ਾਂਤ ਸੀ ਅਤੇ ਆਸਾਨੀ ਨਾਲ ਸ਼ਾਟ ਮਾਰ ਰਹੇ ਸੀ। ਈਸ਼ਾਨ ਕਿਸ਼ਨ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤੇ ਗਏ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਨੇ ਵੀ ਰਿੰਕੂ ਦਾ ਸ਼ਾਂਤ ਮਨ ਬਣਾਈ ਰੱਖਣ 'ਚ ਮਦਦ ਕਰਨ ਲਈ ਧੰਨਵਾਦ ਕੀਤਾ। 

ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਦੇ ਗਿੱਟੇ 'ਚ ਸੱਟ, ਮੁੰਬਈ 'ਚ 'ਸਪੋਰਟਸ ਆਰਥੋਪੈਡਿਕ' ਤੋਂ ਕਰਵਾ ਰਹੇ ਹਨ ਇਲਾਜ

ਜਿਤੇਸ਼ ਨੇ ਰਿੰਕੂ ਨੂੰ ਕਿਹਾ, "ਤੁਸੀਂ ਮੈਨੂੰ ਲਗਾਤਾਰ ਰਿਲੈਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਲੈਣ ਲਈ ਕਹਿ ਰਿਹਾ ਸੀ।" ਰਿੰਕੂ ਨੇ ਆਪਣੀ ਪਾਰੀ ਦੌਰਾਨ 100 ਮੀਟਰ ਲੰਬਾ ਛੱਕਾ ਵੀ ਲਗਾਇਆ। ਇੰਨੇ ਲੰਬੇ ਸ਼ਾਟ ਬਣਾਉਣ ਦੇ ਰਾਜ਼ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ ਕਿ ਉਹ ਨਿਯਮਿਤ ਤੌਰ 'ਤੇ ਜਿੰਮ ਜਾਂਦਾ ਹੈ। ਉਸਨੇ ਕਿਹਾ, "ਮੈਨੂੰ ਭਾਰ ਚੁੱਕਣਾ ਪਸੰਦ ਹੈ ਜੋ ਮੈਨੂੰ ਤਾਕਤ ਦਿੰਦਾ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News