IPL 2024 PBKS vs MI : ਮੁੰਬਈ ਨੇ ਪੰਜਾਬ ਨੂੰ ਦਿੱਤਾ 193 ਦੌੜਾਂ ਦਾ ਚੁਣੌਤੀਪੂਰਨ ਟੀਚਾ
Thursday, Apr 18, 2024 - 09:28 PM (IST)
ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਆਈਪੀਐੱਲ 2024 ਦਾ 33ਵਾਂ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 192 ਦੌੜਾਂ ਬਣਾਈਆਂ ਤੇ ਪੰਜਾਬ ਨੂੰ ਜਿੱਤ ਲਈ 193 ਦੌੜਾਂ ਦੀ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ 8 ਦੌੜਾਂ ਬਣਾ ਰਬਾਡਾ ਦਾ ਸ਼ਿਕਾਰ ਬਣਿਆ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਸ਼ਰਮਾ 36 ਦੌੜਾਂ ਬਣਾ ਸੈਮ ਕੁਰੇਨ ਵਲੋਂ ਆਊਟ ਹੋ ਗਿਆ। ਸੂਰਯਕੁਮਾਰ ਯਾਦਵ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾ ਆਊਟ ਹੋਇਆ। ਹਾਰਦਿਕ ਪੰਡਯਾ 10 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਇਆ। ਟਿਮ ਡੇਵਿਡ 14 ਦੌੜਾਂ ਬਣਾ ਹਰਸ਼ਲ ਪਟੇਲ ਵਲੋਂ ਆਊਟ ਹੋਇਆ। ਤਿਲਕ ਵਰਮਾ 34 ਦੌੜਾਂ ਬਣਾ ਅਜੇਤੂ ਰਿਹਾ। ਪੰਜਾਬ ਲਈ ਕਗਿਸੋ ਰਬਾਡਾ ਨੇ 1, ਹਰਸ਼ਲ ਪਟੇਲ ਨੇ 3 ਤੇ ਸੈਮ ਕੁਰੇਨ ਨੇ 2 ਵਿਕਟਾਂ ਲਈਆਂ। ਦੋਵੇਂ ਟੀਮਾਂ ਆਪਣੀ ਕਮਜ਼ੋਰ ਆਈਪੀਐੱਲ ਮੁਹਿੰਮ ਨੂੰ ਲੀਹ 'ਤੇ ਲਿਆਉਣ ਲਈ ਬੇਤਾਬ ਹੋਣਗੀਆਂ। ਛੇ-ਛੇ ਮੈਚਾਂ ਤੋਂ ਬਾਅਦ ਦੋਵਾਂ ਟੀਮਾਂ ਦੇ ਬਰਾਬਰ ਚਾਰ ਅੰਕ ਹਨ। ਦੋਵਾਂ ਦੀ ਨੈੱਟ ਰਨ ਰੇਟ ਵਿੱਚ ਦਸ਼ਮਲਵ ਅੰਕਾਂ ਦਾ ਅੰਤਰ ਹੈ। ਪੰਜਾਬ ਮਾਇਨਸ 0.218 ਦੀ ਨੈੱਟ ਰਨ ਰੇਟ ਨਾਲ ਸੱਤਵੇਂ ਸਥਾਨ 'ਤੇ ਹੈ ਜਦਕਿ ਮੁੰਬਈ ਇੰਡੀਅਨਜ਼ (ਮਾਈਨ ਤੋਂ 0.234) ਅੱਠਵੇਂ ਸਥਾਨ 'ਤੇ ਹੈ।
ਦੋਵੇਂ ਟੀਮਾਂ ਦੀ ਪਲੇਇੰਗ 11
ਪੰਜਾਬ ਕਿੰਗਜ਼ : ਰਿਲੀ ਰੋਸੋ, ਪ੍ਰਭਸਿਮਰਨ ਸਿੰਘ, ਸੈਮ ਕੁਰੇਨ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਲਿਆਮ ਲਿਵਿੰਗਸਟੋਨ, ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਟਿਮ ਡੇਵਿਡ, ਰੋਮਾਰੀਓ ਸ਼ੈਫਰਡ, ਮੁਹੰਮਦ ਨਬੀ, ਗੇਰਾਲਡ ਕੋਏਟਜ਼ੀ, ਸ਼੍ਰੇਅਸ ਗੋਪਾਲ, ਜਸਪ੍ਰੀਤ ਬੁਮਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e